ਵਾਸ਼ਿੰਗਟਨ, 25 ਮਈ, ਹ.ਬ. : ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਅਮਰੀਕਾ ਵਿਚ ਜਾਰੀ ਹੈ। ਕੋਵਿਡ 19 ਕਾਰਨ ਅਮਰੀਕਾ ਵਿਚ ਹੁਣ ਤੱਕ 97 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਕਾਰਨ ਪਿਛਲੇ 24 ਘੰਟੇ ਵਿਚ 638 ਲੋਕਾਂ ਦੀ ਮੌਤ ਸਾਹਮਣੇ ਆਈ ਹੈ। ਜਿਸ ਕਾਰਨ ਉਥੇ ਮੌਤ ਦਾ ਅੰਕੜਾ 97 ਹਜ਼ਾਰ 686 ਤੱਕ ਪੁੱਜ ਗਿਆ। ਕੋਰੋਨਾ ਪੀੜਤ ਮਰੀਜ਼ਾਂ ਅਤੇ ਉਸ ਨਾਲ ਮੌਤ ਦੇ ਮਾਮਲੇ ਵਿਚ ਅਮਰੀਕਾ ਅਜੇ ਸਭ  ਤੋਂ ਟੌਪ 'ਤੇ ਹੈ।  ਉਸ ਨੇ ਸਪੇਨ ਅਤੇ ਇਟਲੀ ਨੂੰ ਪਿੱਛੇ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਅਪਣੇ ਬਿਆਨ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਦੁਨੀਆ ਵਿਚ ਸਭ ਤੋਂ ਜ਼ਿਆਦਾ ਹੋਣਾ ਸਨਮਾਨ ਵਾਲੀ ਗੱਲ ਹੈ ਕਿਉਂਕਿ ਇਸ ਤੋਂ ਪਤਾ ਚਲਦਾ ਹੈ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਕੀਤੀ ਜਾ ਰਹੀ ਸਾਡੀ ਟੈਸਟਿੰਗ ਦੂਜਿਆਂ  ਨਾਲੋਂ ਬਿਹਤਰ ਹੈ, ਮੈਂ ਇਸ ਨੂੰ ਸਨਮਾਨ ਦੇ ਤਮਗੇ ਦੀ ਤਰ੍ਹਾਂ ਦੇਖਦਾ ਹਾਂ। ਦਰਅਸਲ, ਅਪਣੇ ਬਿਆਨ ਨਾਲ ਰਾਸ਼ਟਰਪਤੀ ਟਰੰਪ ਇਹ ਸਾਬਤ ਕਰਨਾ ਚਾਹੁੰਦੇ ਹਨ ਕਿ ਉਨ੍ਹਾਂ ਨੇ ਕੋਰੋਨਾ ਦੇ ਖ਼ਿਲਾਫ਼ ਜੰਗ ਵਿਚ ਵੱਡੀ ਕਾਰਵਾਈ ਕਰਦੇ ਹੋਏ ਟੈਸਟਿੰਗ ਨੂੰ ਵੱਡੇ ਪੱਧਰ ਤੱਕ ਲੈ ਗਏ ਹਨ।
ਵਰਲਡੋਮੀਟਰ ਦੇ ਅੰਕੜਿਆਂ ਮੁਤਾਬਕ ਇਸ ਸਮੇਂ ਪੂਰੀ ਦੁਨੀਆ ਵਿਚ 54 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ, ਕੋਰੋਨਾ ਵਾਇਰਸ ਕਾਰਨ ਨਾ ਸਿਫਰ ਮੌਤਾਂ ਹੋ ਰਹੀਆਂ ਹਨ ਬਲਕਿ ਇਸ ਕਾਰਨ ਕਾਫੀ ਲੋਕਾਂ ਨੂੰ ਦੋ ਵਕਤ ਦੀ ਰੋਟੀ ਵੀ ਨਹੀਂ ਮਿਲ ਰਹੀ।  ਕਿਉਂਕਿ ਕੋਰੋਨਾ ਕਾਰਨ ਭਾਰਤ ਸਣੇ ਵਿਸ਼ਵ ਦੇ ਕਈ ਦੇਸ਼ਾਂ ਵਿਚ ਲੌਕਡਾਊਨ ਹੈ ਜਿਸ ਕਾਰਨ ਲੋਕਾਂ ਸਾਹਮਣੇ ਪੇਟ ਪਾਲਣ ਦੀ ਸਮੱਸਿਆ ਪੈਦਾ ਹੋ ਗਈ।

ਹੋਰ ਖਬਰਾਂ »

ਹਮਦਰਦ ਟੀ.ਵੀ.