ਇਸੇ ਸਾਲ ਦਵਾਈ ਆਉਣ ਦੀ ਉਮੀਦ

ਕੈਨਬਰਾ, 26 ਮਈ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਵਾਇਰਸ ਦੇ ਕਹਿਰ ਨਾਲ ਨਜਿੱਠਣ ਲਈ ਦੁਨੀਆ ਭਰ ਦੇ ਖੋਜਕਰਤਾ ਅਤੇ ਵਿਗਿਆਨੀ ਇਸ ਬਿਮਾਰੀ ਦੀ ਦਵਾਈ ਬਣਾਉਣ ਵਿੱਚ ਲੱਗੇ ਹੋਏ ਹਨ। ਇਸ ਵਿਚਕਾਰ ਅਮਰੀਕਾ ਦੀ ਇੱਕ ਬਾਇਓਟੈਕਨਾਲੋਜੀ ਕੰਪਨੀ ਨੇ ਆਸਟ੍ਰੇਲੀਆ ਵਿੱਚ ਕੋਰੋਨਾ ਦੀ ਦਵਾਈ ਦਾ ਮਨੁੱਖਾਂ 'ਤੇ ਪ੍ਰੀਖਣ ਸ਼ੁਰੂ ਕਰਨ ਦਾ ਐਲਾਨ ਕੀਤਾ ਅਤੇ ਇਸ ਮਹਾਂਮਾਰੀ ਦੀ ਇਸੇ ਸਾਲ ਦਵਾਈ ਆਉਣ ਦੀ ਉਮੀਦ ਜਤਾਈ ਹੈ।

ਬਾਇਓਟੈਕਨਾਲੋਜੀ ਕੰਪਨੀ 'ਨੋਵਾਵੈਕਸ' ਦੇ ਮੁੱਖ ਖੋਜਕਰਤਾ ਡਾ. ਗ੍ਰਿਗੋਰੀ ਗਲੇਨ ਨੇ ਦੱਸਿਆ ਕਿ ਕੰਪਨੀ ਨੇ ਪਹਿਲੇ ਪੜਾਅ ਦਾ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ, ਜਿਸ ਵਿੱਚ ਮੈਲਬਰਨ ਅਤੇ ਬ੍ਰਿਸਬੇਨ ਸ਼ਹਿਰਾਂ ਦੇ 131 ਸਵੈਸੇਵੀਆਂ 'ਤੇ ਦਵਾਈ ਦਾ ਪ੍ਰੀਖਣ ਕੀਤਾ ਜਾਵੇਗਾ। ਗਲੇਨ ਨੇ 'ਨੋਵਾਵੈਕਸ' ਦੇ ਮੈਰੀਲੈਂਡ ਸਥਿਤ ਦਫ਼ਤਰ ਤੋਂ ਆਨਲਾਈਨ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਉਨ•ਾਂ ਨੂੰ ਪੂਰੀ ਉਮੀਦ ਹੈ ਕਿ ਇਸ ਸਾਲ ਦੇ ਅੰਤ ਤੱਕ ਇਹ ਟੀਕਾ ਲੋਕਾਂ ਲਈ ਉਪਲੱਬਧ ਹੋ ਜਾਵੇਗਾ। ਦੱਸ ਦੇਈਏ ਕਿ ਚੀਨ, ਅਮਰੀਕਾ ਅਤੇ ਯੂਰਪ 'ਚ ਲਗਭਗ ਦਰਜਨ ਭਰ ਪ੍ਰਯੋਗਿਕ ਦਵਾਈਆਂ ਪ੍ਰੀਖਣ ਦੇ ਮੁੱਢਲੇ ਪੜਾਅ ਵਿੱਚ ਹਨ ਅਤੇ ਉਨ•ਾਂ ਦਾ ਪ੍ਰੀਖਣ ਸ਼ੁਰੂ ਹੋਣ ਵਾਲਾ ਹੈ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਇਨ•ਾਂ ਵਿੱਚੋਂ ਕੋਈ ਵੀ ਦਵਾਈ ਸੁਰੱਖਿਅਤ ਅਤੇ ਕਾਰਗਰ ਸਾਬਤ ਹੋਵੇਗੀ ਵੀ ਜਾਂ ਨਹੀਂ, ਪਰ ਕਈ ਦਵਾਈਆਂ ਅਲੱਗ-ਅਲੱਗ ਢੰਗ ਨਾਲ ਕੰਮ ਕਰਦੀਆਂ ਹਨ ਅਤੇ ਵੱਖ-ਵੱਖ ਤਕਨੀਕ ਨਾਲ ਬਣਾਈਆਂ ਗਈਆਂ ਹਨ। ਇਸ ਨਾਲ ਇਸ ਗੱਲ ਦੀ ਉਮੀਦ ਵਧੀ ਹੈ ਕਿ ਇਨ•ਾਂ ਵਿੱਚੋਂ ਕੋਈ ਦਵਾਈ ਸਫ਼ਲ ਹੋ ਸਕਦੀ ਹੈ। 'ਨੋਵਾਵੈਕਸ' ਨੇ ਪਿਛਲੇ ਮਹੀਨੇ ਕਿਹਾ ਸੀ ਕਿ ਅਸੀਂ ਜੋ ਦਵਾਈ ਬਣਾਉਂਦੇ ਹਾਂ, ਉਸ ਵਿੱਚ ਅਸੀਂ ਵਾਇਰਸ ਨੂੰ ਹੱਥ ਵੀ ਨਹੀਂ ਲਾਉਂਦੇ, ਪਰ ਅੰਤ ਇਹ ਰੋਗ ਪ੍ਰਤੀਰੋਧਕ ਸਮਰੱਥਾ ਲਈ ਕਿਸੇ ਵਾਇਰਸ ਜਿਹਾ ਹੀ ਪ੍ਰਤੀਤ ਹੁੰਦਾ ਹੈ। ਉਨ•ਾਂ ਕਿਹਾ ਕਿ ਇਹ ਉਹੀ ਢੰਗ ਹੈ, ਜਿਸ ਨਾਲ ਨੋਵਾਵੈਕਸ ਨੈਨੋਪਾਰਟੀਕਲ ਜੁਕਾਮ ਦੀ ਦਵਾਈ ਤਿਆਰ ਕਰਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.