ਨਵੀਂ ਦਿੱਲੀ, 26 ਮਈ, ਹ.ਬ. : ਭਾਰਤ ਵਿਚ ਕੋਰੋਨਾ ਵਾਇਸ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 1.45 ਲੱਖ ਨੂੰ ਪਾਰ ਕਰ ਗਈ ਹੈ। ਪਿਛਲੇ 24 ਘੰਟੇ ਵਿਚ ਕੋਰੋਨਾ ਵਾਇਰਸ ਦੇ 6535 ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ ਕੋਰੋਨਾ ਦੇ 80,722 ਐਕਟਿਵ ਕੇਸ ਹਨ ਅਤੇ ਹੁਣ ਤੱਕ 60,490 ਲੋਕ ਠੀਕ ਵੀ ਹੋ ਚੁੱਕੇ ਹਨ, ਜਦ ਕਿ 4167 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਨਾਲ ਮਹਾਰਾਸ਼ਟਰ, ਰਾਜਧਾਨੀ ਦਿੱਲੀ, ਗੁਜਰਾਤ ਅਤੇ ਤਮਿਲਨਾਡੂ ਸਭ ਤੋਂ ਜ਼ਿਆਦਾ ਪ੍ਰਭਾਵਤ ਹੈ। ਇਕੱਲੇ ਮਹਾਰਾਸ਼ਟਰ ਵਿਚ 52 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਹਨ। ਇਸ ਨੂੰ ਦੇਖਦੇ ਹੋਏ ਗਣੇਸ਼ੋਤਸਵ ਸਮਿਤੀ ਵਡਾਲਾ ਨੇ ਅਪਣੇ ਗਣੇਸ਼ ਚਤੁਰਥੀ ਸਮਾਰੋਹ ਨੂੰ ਫਰਵਰੀ 2021 ਤੱਕ ਮੁਲਤਵੀ ਕਰ ਦਿੱਤਾ ਹੈ। ਦੱਸਦੇ ਚਲੀਏ ਕਿ ਕੋਰੋਨਾ ਵਾਇਰਸ ਦੀ ਸ਼ੁਰੂਆਤ ਦਸੰਬਰ ਵਿਚ ਚੀਨ ਦੇ ਵੁਹਾਨ ਸ਼ਹਿਰ ਤੋਂ ਹੋਈ ਸੀ। ਦੁਨੀਆ ਭਰ ਵਿਚ ਇਸ ਵਾਇਰਸ ਨਾਲ 54 ਲੱਖ ਤੋਂ ਜ਼ਿਆਦਾ ਲੋਕ ਇਸ ਦੀ ਲਪੇਟ ਵਿਚ ਆਏ ਅਤੇ 3.4 ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਭਾਰਤ ਨੇ ਫਰਵਰੀ ਵਿਚ ਵੁਹਾਨ ਤੋਂ ਕਰੀਬ 700 ਭਾਰਤੀਆਂ ਨੂੰ ਕੱਢਿਆ ਸੀ। ਚੀਨੀ ਦੂਤਘਰ ਦੇ ਨੋਟਿਸ ਵਿਚ ਕਿਹਾ ਗਿਆ ਕਿ ਭਾਰਤ ਤੋਂ ਘਰ ਵਾਪਸੀ ਕਰਨਾ ਚਾਹ ਰਹੇ ਲੋਕਾਂ ਨੂੰ ਉਡਾਣ ਦੌਰਾਨ ਅਤੇ ਚੀਨ ਵਿਚ ਐਂਟਰੀ ਤੋਂ ਬਾਅਦ ਮਹਾਮਾਰੀ ਰੋਕਥਾਮ ਸਬੰਧੀ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.