ਵਾਸ਼ਿੰਗਟਨ, 26 ਮਈ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਭਾਰਤੀ ਮੂਲ ਦੇ ਜੋੜੇ ਨੇ ਘੱਟ ਲਾਗਤ ਵਾਲਾ ਇੱਕ ਪੋਰਟੇਬਲ ਐਮਰਜੰਸੀ ਵੈਂਟੀਲੇਟਰ ਬਣਾਇਆ ਹੈ, ਜਿਸ ਦਾ ਜਲਦੀ ਹੀ ਉਤਪਾਦਨ ਸ਼ੁਰੂ ਕੀਤਾ ਜਾਵੇਗਾ। ਉਸ ਨੂੰ ਭਾਰਤ ਅਤੇ ਹੋਰ ਵਿਕਾਸਸ਼ੀਲ ਦੇਸ਼ਾਂ ਨੂੰ ਜਲਦ ਉਪਲੱਬਧ ਕਰਵਾਇਆ ਜਾਵੇਗਾ। ਜਾਰਜੀਆ ਟੇਕ ਦੇ ਜਾਰਜ ਡਬਲਯੂ ਵੁਡਰਫ਼ ਸਕੂਲ ਆਫ਼ ਮਕੈਨੀਕਲ ਇੰਜੀਨੀਅਰਿੰਗ ਦੇ ਪ੍ਰੋਫੈਸਰ ਦੇਵੇਸ਼ ਰੰਜਨ ਅਤੇ ਉਨ•ਾਂ ਦੀ ਪਤਨੀ ਡਾਕਟਰ ਕੁਮੁਦ ਰੰਜਨ ਅਟਲਾਂਟਾ ਵਿੱਚ ਰਹਿੰਦੇ ਹਨ। ਉਨ•ਾਂ ਨੇ ਤਿੰਨ ਹਫ਼ਤੇ ਦੇ ਅੰਦਰ ਇੱਕ ਪ੍ਰੋਟੋਟਾਈਪ ਵੈਂਟੀਲੇਟਰ ਤਿਆਰ ਕੀਤਾ ਹੈ। ਪ੍ਰੋਫੈਸਰ ਰੰਜਨ ਨੇ ਦੱਸਿਆ ਕਿ ਜੇਕਰ ਤੁਸੀਂ ਇਸ ਸੈਸ਼ਨ ਦਾ ਨਿਰਮਾਣ ਕਰ ਸਕਦੇ ਹੋ ਤਾਂ ਇਹ 100 ਡਾਲਰ ਤੋਂ ਵੀ ਘੱਟ ਲਾਗਤ 'ਤੇ ਬਣ ਜਾਵੇਗਾ। ਪ੍ਰੋਫੈਸਰ ਦੇਵੇਸ਼ ਨੇ ਕਿਹਾ ਕਿ ਇਸ ਤਰ•ਾਂ ਦੇ ਵੈਂਟੀਲੇਟਰ ਅਮਰੀਕਾ ਵਿੱਚ ਔਸਤਨ 10 ਹਜ਼ਾਰ ਡਾਲਰ ਵਿੱਚ ਬਣਦੇ ਹਨ। ਰੰਜਨ ਹਾਲਾਂਕਿ ਦੱਸਦੇ ਹਨ ਕਿ ਉਨ•ਾਂ ਦਾ ਵੈਂਟੀਲੇਟਰ ਆਈਸੀਯੂ ਲਈ ਨਹੀਂ ਹੈ, ਕਿਉਂਕਿ ਉਸ ਵਿੱਚ ਹੋਰ ਲਾਗਤ ਆਵੇਗੀ। ਦੇਵੇਸ਼ ਅਤੇ ਕੁਮੁਦ ਨੇ ਓਪਨ-ਏਅਰਵੈਂਟ ਜੀਟੀ ਦਾ ਨਿਰਮਾਣ ਕੀਤਾ ਹੈ ਤਾਂ ਜੋ ਸਵਸਨ ਸਬੰਧੀ ਗੰਭੀਰ ਸਿੰਡਰੋਮ ਤੋਂ ਪੀੜਤ ਮਰੀਜ਼ ਦਾ ਇਲਾਜ ਹੋ ਸਕੇ, ਜੋ ਲੱਛਣ ਕੋਵਿਡ-19 ਵਿੱਚ ਆਮ ਗੱਲ ਹਨ, ਜਿਸ ਨਾਲ ਉਨ•ਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੁੰਦੀ ਹੈ ਅਤੇ ਆਖਰਕਾਰ ਵੈਂਟੀਲੇਟਰ ਦਾ ਸਹਾਰਾ ਲੈਣਾ ਪੈਂਦਾ ਹੈ। ਇਸ ਵੈਂਟੀਲੇਟਰ ਨੂੰ ਜਾਰਜੀਆ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿੱਚ ਬਣਾਇਆ ਗਿਆ ਹੈ, ਜਿਸ ਦੇ ਲਈ ਇਲੈਕਟ੍ਰੋਨਿਕ ਸੈਂਸਰਜ਼ ਅਤੇ ਕੰਪਿਊਟਰ ਕੰਟਰੋਲ ਦੀ ਵਰਤੋਂ ਕੀਤੀ ਗਈ ਹੈ। ਡਾ. ਕੁਮੁਦ ਨੇ ਦੱਸਿਆ ਕਿ ਇਸ ਪੂਰੀ ਯੋਜਨਾ ਦਾ ਟੀਚਾ ਘੱਟ ਲਾਗਤ ਵਾਲੇ ਮੇਕਸ਼ਿਫ਼ਟ ਵੈਂਟੀਲੇਟਰ ਬਣਾਉਣਾ ਹੈ, ਜੋ ਡਾਕਟਰਾਂ ਦੀ ਮਦਦ ਕਰੇਗਾ। ਦੱਸ ਦੇਈਏ ਕਿ ਕੋਰੋਨਾ ਵਾਇਰਸ ਮਹਾਂਮਾਰੀ ਵਿਚਕਾਰ ਦੁਨੀਆ ਭਰ ਵਿੱਚ ਵੈਂਟੀਲੇਟਰ ਦੀ ਭਾਰੀ ਕਮੀ ਵੇਖੀ ਜਾ ਰਹੀ ਹੈ। ਹੁਣ ਤੱਕ ਪੂਰੀ ਦੁਨੀਆ ਵਿੱਚ 3.4 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 54 ਲੱਖ ਲੋਕ ਇਸ ਦੇ ਮਰੀਜ਼ ਹਨ। ਇਕੱਲੇ ਅਮਰੀਕਾ ਵਿੱਚ 1 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 17 ਲੱਖ ਲੋਕ ਕੋਰੋਨਾ ਦੀ ਲਪੇਟ ਵਿੱਚ ਹਨ। ਪੂਰੀ ਦੁਨੀਆ ਵਿੱਚ ਵਿਗਿਆਨੀ ਕੋਰੋਨਾ ਦੀ ਵੈਕਸੀਨ ਦੀ ਖੋਜ ਕਰ ਰਹੇ ਹਨ ਤਾਂ ਜੋ ਮਨੁੱਖਾਂ ਨੂੰ ਇਸ ਚੰਗੁਲ ਵਿੱਚੋਂ ਮੁਕਤ ਕਰਵਾਇਆ ਜਾ ਸਕੇ। ਬਿਹਾਰ ਦੇ ਪਟਨਾ ਵਿੱਚ ਜਨਮ ਅਤੇ ਕਾਲਜ ਤੋਂ ਇੰਜੀਨੀਅਰਿੰਗ ਦੀ ਡਿਗਰੀ ਲੈਣ ਬਾਅਦ ਯੂਨੀਵਰਸਿਟੀ ਆਫ਼ ਵਿਸਕਾਨਸਿਨ ਮੈਡਿਸਨ ਤੋਂ ਪੀਐਚਡੀ ਕਰਨ ਵਾਲੇ ਦੇਵੇਸ਼ 6 ਸਾਲਾਂ ਤੋਂ ਬਤੌਰ ਪ੍ਰੋਫੈਸਰ ਜਾਰਜੀਆ ਟੈਕ ਵਿੱਚ ਕੰਮ ਕਰ ਰਹੇ ਹਨ। ਜਦਕਿ ਕੁਮੁਦ ਆਪਣੇ ਮਾਪਿਆਂ ਨਾਲ ਤਦ ਅਮਰੀਕਾ ਸ਼ਿਫ਼ਟ ਹੋ ਗਈ ਸੀ, ਜਦੋਂ ਉਸ ਦੀ ਉਮਰ ਸਿਰਫ਼ 6 ਸਾਲ ਦੀ ਸੀ। ਉਹ ਮੂਲ ਰੂਪ ਵਿੱਚ ਰਾਂਚੀ ਦੀ ਰਹਿਣ ਵਾਲੀ ਹੈ। ਕੁਮੁਦ ਨੇ ਮੈਡੀਕਲ ਦੀ ਪੜ•ਾਈ ਨਿਊ ਜਰਸੀ ਤੋਂ ਕੀਤੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.