ਮਿਸੀਸਾਗਾ ਤੋਂ ਆਬਾਦੀ ਘੱਟ ਹੋਣ ਦੇ ਬਾਵਜੂਦ ਮਰੀਜ਼ ਵਧੇ

ਟੋਰਾਂਟੋ, 26 ਮਈ (ਹਮਦਰਦ ਨਿਊਜ਼ ਸਰਵਿਸ) : ਮਿੰਨੀ ਪੰਜਾਬ ਕਹੇ ਜਾਂਦੇ ਕੈਨੇਡਾ ਦੇ ਬਰੈਂਪਟਨ ਸ਼ਹਿਰ ਨੂੰ ਕੋਰੋਨਾ ਵਾਇਰਸ ਦਾ 'ਹੌਟ-ਸਪੌਟ' ਐਲਾਨ ਦਿਤਾ ਗਿਆ ਹੈ। ਉਨਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਨੇ ਕਿਹਾ ਕਿ ਮਰੀਜ਼ਾਂ ਦੀ ਗਿਣਤੀ ਦੇ ਹਿਸਾਬ ਨਾਲ ਸ਼ਹਿਰਾਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿਚ ਰੱਖਿਆ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਗ ਫ਼ੋਰਡ ਨੇ ਕਿਹਾ ਕਿ ਪੋਸਟਲ ਕੋਡ ਦੇ ਹਿਸਾਬ ਨਾਲ ਗਿਣਤੀ-ਮਿਣਤੀ ਲਾਈ ਜਾ ਰਹੀ ਹੈ ਅਤੇ ਕਈ ਇਲਾਕੇ ਕ੍ਰਿਸਮਸ ਟ੍ਰੀ ਵਾਂਗ ਦੂਰੋਂ ਚਮਕਦੇ ਨਜ਼ਰ ਆ ਰਹੇ ਹਨ। ਡਗ ਫ਼ੋਰਡ ਨੇ ਈਟੋਬੀਕੋਕ ਅਤੇ ਵਿੰਡਸਰ-ਅਸੈਕਸ ਨੂੰ ਵੀ ਕੋਰੋਨਾ ਵਾਇਰਸ ਦਾ ਹੌਟ-ਸਪੌਟ ਕਰਾਰ ਦਿਤਾ। ਉਨਟਾਰੀਓ ਸਰਕਾਰ ਵੱਲੋਂ ਇਕ ਲੱਖ ਦੀ ਆਬਾਦੀ ਪਿੱਛੇ ਮਰੀਜ਼ਾਂ ਦੀ ਗਿਣਤੀ ਦੇ ਹਿਸਾਬ ਨਾਲ ਹੌਟ-ਸਪੌਟ ਤੈਅ ਕੀਤੇ ਜਾ ਰਹੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.