ਵਾਸ਼ਿੰਗਟਨ, 27 ਮਈ (ਹਮਦਰਦ ਨਿਊਜ਼ ਸਰਵਿਸ) : ਭਾਰਤੀ ਮੂਲ ਕੇ ਅਮਰੀਕੀ ਵਿਗਿਆਨੀ ਰਾਜੀਵ ਜੋਸ਼ੀ ਨੂੰ ਖਾਸ ਖਿਤਾਬ ਨਾਲ ਸਨਮਾਨਤ ਕੀਤਾ ਗਿਆ। ਉਨ•ਾਂ ਨੂੰ ਇਲੈਕਟ੍ਰਾਨਿਕ ਉਦਯੋਗ ਨੂੰ ਹੱਲਾਸ਼ੇਰੀ ਦੇਣ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਸਮਰੱਥਾਵਾਂ ਨੂੰ ਬੇਹਤਰ ਬਣਾਉਣ ਵਿੱਚ ਯੋਗਦਾਨ ਲਈ 'ਇਨਵੈਂਟਰ ਆਫ਼ ਦਿ ਈਅਰ' ਪੁਰਸਕਾਰ ਦਿੱਤਾ ਗਿਆ। ਜੋਸ਼ੀ ਨੇ ਕਈ ਖੋਜਾਂ ਕੀਤੀਆਂ ਹਨ। ਅਮਰੀਕਾ ਵਿੱਚ ਉਨ•ਾਂ ਦੇ ਨਾਂ 'ਤੇ 250 ਤੋਂ ਵੱਧ ਪੇਟੈਂਟ ਦਰਜ ਹਨ। ਉਹ ਨਿਊਯਾਰਕ 'ਚ ਆਈਬੀਐਸ ਥੌਮਸਨ ਵਾਟਸਨ ਖੋਜ ਕੇਂਦਰ ਵਿੱਚ ਕੰਮ ਕਰਦੇ ਹਨ।
ਰਾਜੀਵ ਜੋਸ਼ੀ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਨਿਊਯਾਰਕ ਬੌਧਿਕ ਸੰਪਦਾ ਕਾਨੂੰਨ ਸੰਘ ਨੇ ਇੱਕ ਪੁਰਸਕਾਰ ਸਮਾਰੋਹ ਦੌਰਾਨ ਉੱਚ ਕੋਟੀ ਦਾ ਸਾਲਾਨਾ ਖਿਤਾਬ ਦਿੱਤਾ। ਜੋਸ਼ੀ ਆਈਆਈਟੀ ਮੁੰਬਈ ਦੇ ਸਾਬਕਾ ਵਿਦਿਆਰਥੀ ਹਨ ਅਤੇ ਉਨ•ਾਂ ਨੇ ਐਮਆਈਟੀ, ਮੈਸਾਚੁਸੈਟਸ ਤੋਂ ਐਮਐਸ ਦੀ ਡਿਗਰੀ ਹਾਸਲ ਕੀਤੀ ਹੈ। ਉਨ•ਾਂ ਨੇ ਕੋਲੰਬੀਆ ਯੂਨੀਵਰਸਿਟੀ, ਨਿਊਯਾਰਕ ਤੋਂ ਮਕੈਨੀਕਲ/ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਪੀਐਚਡੀ ਦੀ ਡਿਗਰੀ ਵੀ ਲਈ ਹੈ। ਜੋਸ਼ੀ ਨੇ ਵਿਸ਼ਵ ਸੰਚਾਰ ਅਤੇ ਸਿਹਤ ਵਿਗਿਆਨ ਨਾਲ ਸਬੰਧਤ ਕਈ ਖੋਜਾਂ ਕੀਤੀਆਂ ਹਨ। ਰਾਜੀਵ ਜੋਸ਼ੀ ਨੇ ਕਿਹਾ ਕਿ ਜੋਸ਼ ਅਤੇ ਉਤਸੁਕਤਾ ਮੈਨੂੰ ਪ੍ਰੇਰਿਤ ਕਰਦੇ ਹਨ। ਨਾਲ ਹੀ ਉਨ•ਾਂ ਕਿਹਾ ਕਿ ਕਿਸੇ ਸਮੱਸਿਆ ਦੀ ਪਛਾਣ ਕਰਨ ਅਤੇ ਕੁਝ ਅਲੱਗ ਹਟ ਕੇ ਹੱਲ ਸੋਚਣ ਨਾਲ ਉਨ•ਾਂ ਨੂੰ ਨਵੇਂ ਵਿਚਾਰਾਂ ਤੱਕ ਪਹੁੰਚਣ ਵਿੱਚ ਮਦਦ ਮਿਲਦੀ ਹੈ। ਜੋਸ਼ੀ ਨੇ ਕਿਹਾ ਕਿ ਉਨ•ਾਂ ਦੇ ਮਾਤਾ-ਪਿਤਾ ਨੇ ਉਨ•ਾਂ ਨੂੰ ਹਮੇਸ਼ਾ ਮਾਰਕੋਨੀ, ਮੈਡਮ ਕਿਊਰੀ, ਰਾਈਟ ਬ੍ਰਦਰਜ਼, ਜੇਮਸ ਵਾਟ, ਅਲੈਕਜੈਂਡਰ ਬੇਲ, ਥੌਮਸ ਐਡਿਸਨ ਜਿਹੀਆਂ ਹਸਤੀਆਂ ਅਤੇ ਉਨ•ਾਂ ਦੀਆਂ ਕਾਢਾਂ ਦੀਆਂ ਕਹਾਣੀਆਂ ਸੁਣਾਈਆਂ। ਪੁਰਸਕਾਰ ਸਮਾਰੋਹ ਵਿੱਚ ਜੋਸ਼ੀ ਨੇ ਕਿਹਾ ਕਿ ਥਾਰ ਕਲਾਊਡ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਕਵਾਂਟਮ ਕੰਪਿਊਟਿੰਗ ਹੁਣ ਸਿਰਫ਼ ਚਰਚਾ ਦੇ ਸ਼ਬਦ ਨਹੀਂ ਰਹਿ ਗਏ ਹਨ, ਸਗੋਂ ਉਨ•ਾਂ ਦੀ ਬਹੁਤ ਜ਼ਿਆਦਾ ਵਰਤੋਂ ਹੋ ਰਹੀ ਹੈ। ਉਨ•ਾਂ ਕਿਹਾ ਕਿ ਇਹ ਸਾਰੇ ਖੇਤਰ ਬਹੁਤ ਹੀ ਰੋਮਾਂਚਕ ਹਨ ਅਤੇ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਕਵਾਂਟਮ ਕੰਪਿਊਟਿੰਗ ਵਿੱਚ ਅੱਗੇ ਵਧ ਰਹੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.