ਮਹਾਂਰਾਸ਼ਟਰ ਬਣਿਆ ਕੋਵਿਡ-19 ਦਾ ਕੇਂਦਰ, ਪੰਜਾਬ 'ਚ ਕੁੱਲ 2106 ਕੇਸਾਂ 'ਚੋਂ ਠੀਕ ਹੋ ਚੁੱਕੇ ਨੇ 1918 ਮਰੀਜ਼

ਨਵੀਂ ਦਿੱਲੀ, 27 ਮਈ (ਹਮਦਰਦ ਨਿਊਜ਼ ਸਰਵਿਸ) : ਭਾਰਤ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਹੁਣ ਤੱਕ 1 ਲੱਖ 51 ਹਜ਼ਾਰ 767 ਲੋਕ ਕੋਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ, ਜਦਕਿ 64 ਹਜ਼ਾਰ 426 ਮਰੀਜ਼ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ। ਕੋਰੋਨਾ ਕਾਰਨ ਹੁਣ ਤੱਕ 4 ਹਜ਼ਾਰ 337 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟੇ ਵਿੱਚ ਕੋਰੋਨਾ ਦੇ 6387 ਨਵੇਂ ਮਰੀਜ਼ ਮਿਲੇ ਹਨ, ਜਦਕਿ 170 ਲੋਕਾਂ ਦੀ ਮੌਤ ਹੋਈ ਹੈ। ਸਭ ਤੋਂ ਜ਼ਿਆਦਾ ਮੌਤਾਂ ਮਹਾਰਾਸ਼ਟਰ ਵਿੱਚ ਹੋਈਆਂ ਹਨ। ਇੱਥੇ ਹੁਣ ਤੱਕ 1792 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤਮਿਲਨਾਡੂ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 17 ਹਜ਼ਾਰ ਤੋਂ ਟੱਪ ਚੁੱਕੀ ਹੈ।
ਜੇਕਰ ਭਾਰਤ ਦੇ ਸਾਰੇ ਸੂਬਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਕੋਰੋਨਾ ਦੇ ਹੁਣ ਤੱਕ 2106 ਮਰੀਜ਼ ਮਿਲੇ ਹਨ, ਜਿਨ•ਾਂ ਵਿੱਚੋਂ 1918 ਠੀਕ ਹੋ ਚੁੱਕੇ ਹਨ। ਇੱਥੇ ਕੋਰੋਨਾ ਨਾਲ ਹੁਣ ਤੱਕ 40 ਮੌਤਾਂ ਹੋ ਚੁੱਕੀਆਂ ਹਨ। ਚੰਡੀਗੜ• ਵਿੱਚ ਕੋਰੋਨਾ ਦੇ 266 ਮਰੀਜ਼ ਮਿਲੇ ਹਨ, ਜਿਨ•ਾਂ ਵਿੱਚੋਂ 187 ਠੀਕ ਹੋ ਚੁੱਕੇ ਹਨ ਅਤੇ ਇੱਥੇ ਕੋਰੋਨਾ ਨਾਲ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਰਿਆਣਾ ਵਿੱਚ 1305 ਮਰੀਜ਼ ਮਿਲੇ ਹਨ, ਜਿਨ•ਾਂ ਵਿੱਚੋਂ 824 ਠੀਕ ਹੋ ਚੁੱਕੇ ਹਨ। ਇੱਥੇ ਕੋਰੋਨਾ ਨਾਲ 17 ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ਦੇ ਸਭ ਤੋਂ ਵੱਧ ਕੇਸ ਮਹਾਰਾਸ਼ਟਰ ਵਿੱਚ ਮਿਲੇ, ਜਿੱਥੇ ਮਰੀਜ਼ਾਂ ਦੀ ਗਿਣਤੀ 54 ਹਜ਼ਾਰ 758 ਹੈ। ਇਨ•ਾਂ ਵਿੱਚੋਂ 16 ਹਜ਼ਾਰ 954 ਮਰੀਜ਼ ਠੀਕ ਹੋ ਚੁੱਕੇ ਹਨ। ਇੱਥੇ 1792 ਲੋਕਾਂ ਦੀ ਮੌਤ ਕੋਰੋਨਾ ਨਾਲ ਹੁਣ ਤੱਕ ਹੋ ਚੁੱਕੀ ਹੈ।
ਅੰਡਮਾਨ ਨਿਕੋਬਾਰ ਵਿੱਚ ਹੁਣ ਤੱਕ ਕੋਰੋਨਾ ਦੇ 33 ਮਰੀਜ਼ ਮਿਲੇ ਹਨ ਅਤੇ ਇਹ ਸਾਰੇ ਹੁਣ ਬਿਲਕੁਲ ਠੀਕ ਹੋ ਚੁੱਕੇ ਹਨ। ਆਂਧਰਾ ਪ੍ਰਦੇਸ਼ ਵਿੱਚ 3171 ਮਰੀਜ਼ ਮਿਲੇ ਹਨ, ਜਿਨ•ਾਂ ਵਿੱਚੋਂ 2009 ਠੀਕ ਹੋ ਗਏ ਅਤੇ ਇੱਥੇ ਕੋਰੋਨਾ ਨਾਲ 57 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਰੁਣਾਚਲ ਪ੍ਰਦੇਸ਼ ਵਿੱਚ 2 ਮਰੀਜ਼ ਮਿਲੇ ਹਨ, ਜਿਨ•ਾਂ ਵਿੱਚੋਂ 1 ਮਰੀਜ਼ ਠੀਕ ਵੀ ਹੋ ਚੁੱਕਾ ਹੈ। ਅਸਾਮ ਵਿੱਚ 616 ਮਰੀਜ਼ ਮਿਲੇ ਹਨ, ਜਿਨ•ਾਂ ਵਿੱਚੋਂ 62 ਠੀਕ ਹੋ ਗਏ ਹਨ ਅਤੇ ਇੱਥੇ ਕੋਰੋਨਾ ਨਾਲ 4 ਲੋਕਾਂ ਦੀ ਮੌਤ ਹੋ  ਚੁੱਕੀ ਹੈ। ਬਿਹਾਰ ਵਿੱਚ 2983 ਮਰੀਜ਼ ਮਿਲੇ ਹਨ, ਜਿਨ•ਾਂ ਵਿੱਚੋਂ 900 ਠੀਕ ਹੋ ਗਏ ਹਨ ਅਤੇ ਇੱਥੇ ਹੁਣ ਤੱਕ 13 ਲੋਕਾਂ ਦੀ ਮੌਤ ਕੋਰੋਨਾ ਨਾਲ ਹੋ ਚੁੱਕੀ ਹੈ। ਛੱਤੀਸਗੜ• ਵਿੱਚ 361 ਮਰੀਜ਼ ਮਿਲੇ ਹਨ, ਜਿਨ•ਾਂ ਵਿੱਚੋਂ 79 ਠੀਕ ਹੋ ਚੁੱਕੇ ਹਨ। ਇੱਥੇ ਜਾਨੀ ਨੁਕਸਾਨ ਨਹੀਂ ਹੋਇਆ ਹੈ। ਦਾਦਰਾ ਅਤੇ ਨਗਰ ਹਵੇਲੀ ਵਿੱਚ 2 ਮਰੀਜ਼ ਮਿਲੇ ਹਨ, ਜਿਨ•ਾਂ ਦਾ ਇਲਾਜ ਚੱਲ ਰਿਹਾ ਹੈ। ਇੱਥੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਦਿੱਲੀ ਵਿੱਚ ਹੁਣ ਤੱਕ ਕੋਰੋਨਾ ਦੇ 14 ਹਜ਼ਾਰ 465 ਮਰੀਜ਼ ਮਿਲੇ ਹਨ, ਜਿਨ•ਾਂ ਵਿੱਚੋਂ 7 ਹਜ਼ਾਰ 223 ਠੀਕ ਹੋ ਚੁੱਕੇ ਹਨ। ਇੱਥੇ ਹੁਣ ਤੱਕ 288 ਲੋਕਾਂ ਦੀ ਮੌਤ ਹੋ ਚੁੱਕੀ ਹੈ। ਗੋਆ ਵਿੱਚ 67 ਮਰੀਜ਼ ਮਿਲੇ ਹਨ, ਜਿਨ•ਾਂ ਵਿੱਚੋਂ 28 ਠੀਕ ਹੋ ਚੁੱਕੇ ਹਨ। ਇੱਥੇ ਕੋਰੋਨਾ ਕਾਰਨ ਕਿਸੇ ਦੀ ਜਾਨ ਨਹੀਂ ਗਈ।
ਗੁਜਰਾਤ ਵਿੱਚ 14 ਹਜ਼ਾਰ 821 ਕੇਸ ਮਿਲੇ ਹਨ, ਜਿਨ•ਾਂ ਵਿੱਚੋਂ 7139 ਮਰੀਜ਼ ਠੀਕ ਹੋ ਚੁੱਕੇ ਹਨ। ਇੱਥੇ 915 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਹਿਮਾਚਲ ਪ੍ਰਦੇਸ਼ ਵਿੱਚ 247 ਮਰੀਜ਼ ਮਿਲੇ ਹਨ, ਜਿਨ•ਾਂ ਵਿੱਚੋਂ 67 ਠੀਕ ਹੋ ਗਏ ਹਨ। ਇੱਥੇ 5 ਲੋਕਾਂ ਦੀ ਜਾਨ ਚਲੀ ਗਈ। ਜੰਮੂ-ਕਸ਼ਮੀਰ ਵਿੱਚ 1759 ਮਰੀਜ਼ ਮਿਲੇ, ਜਿਨ•ਾਂ ਵਿੱਚੋਂ 833 ਠੀਕ ਹੋ ਗਏ ਹਨ। ਇੱਥੇ ਕੋਰੋਨਾ ਨਾਲ 24 ਮੌਤਾਂ ਹੋ ਚੁੱਕੀਆਂ ਹਨ। ਝਾਰਖੰਡ ਵਿੱਚ 426 ਮਰੀਜ਼ ਮਿਲੇ ਹਨ, ਜਿਨ•ਾਂ ਵਿੱਚੋਂ 175 ਠੀਕ ਹੋ ਗਏ ਹਨ। ਇੱਥੇ 4 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋ ਚੁੱਕੀ ਹੈ। ਕਰਨਾਟਕ ਵਿੱਚ 2283 ਮਰੀਜ਼ ਮਿਲੇ, ਜਿਨ•ਾਂ ਵਿੱਚੋਂ 748 ਠੀਕ ਹੋ ਗਏ ਅਤੇ ਇੱਥੇ 44 ਮੌਤਾਂ ਹੋ ਚੁੱਕੀਆਂ ਹਨ। ਕੇਰਲ  ਿਵੱਚ 963 ਮਰੀਜ਼ ਮਿਲੇ, ਜਿਨ•ਾਂ ਵਿੱਚੋਂ 542 ਠੀਕ ਹੋ ਗਏ। ਇੱਥੇ ਕੋਰੋਨਾ ਨਾਲ 6 ਲੋਕਾਂ ਦੀ ਜਾਨ ਜਾ ਚੁੱਕੀ ਹੈ। ਲੱਦਾਖ ਵਿੱਚ 53 ਮਰੀਜ਼ ਮਿਲੇ, ਜਿਨ•ਾਂ ਵਿੱਚੋਂ 43 ਠੀਕ ਹੋ ਚੁੱਕੇ ਹਨ। ਇੱਥੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੱਧ ਪ੍ਰਦੇਸ਼ ਵਿੱਚ 7 ਹਜ਼ਾਰ 24 ਮਰੀਜ਼ ਮਿਲੇ ਹਨ, ਜਿਨ•ਾਂ ਵਿੱਚੋਂ 3689 ਠੀਕ ਹੋ ਚੁੱਕੇ ਹਨ। ਇੱਥੇ 305 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਣੀਪੁਰ ਵਿੱਚ 39 ਮਰੀਜ਼ ਮਿਲੇ, ਜਿਨ•ਾਂ ਵਿੱਚੋਂ 4 ਠੀਕ ਹੋ ਗਏ ਹਨ। ਇੱਥੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਮੇਘਾਲਿਆ ਵਿੱਚ 15 ਮਰੀਜ਼ ਮਿਲੇ, ਜਿਨ•ਾਂ ਵਿੱਚੋਂ 12 ਠੀਕ ਹੋ ਗਏ ਅਤੇ ਇੱਥੇ 1 ਵਿਅਕਤੀ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਮਿਜੋਰਮ ਵਿੱਚ ਕੋਰੋਨਾ ਦਾ ਸਿਰਫ਼ 1 ਮਰੀਜ਼ ਮਿਲਿਆ ਅਤੇ ਉਹ ਵੀ ਠੀਕ ਹੋ ਚੁੱਕਾ ਹੈ। ਇੱਥੇ ਜਾਨੀ ਨੁਕਸਾਨ ਤੋਂ ਵੀ ਬਚਾਅ ਰਿਹਾ। ਨਾਗਾਲੈਂਡ ਵਿੱਚ 4 ਮਰੀਜ਼ ਮਿਲੇ ਹਨ, ਜਿਨ•ਾਂ ਦਾ ਇਲਾਜ ਚੱਲ ਰਿਹਾ ਹੈ। ਬਾਕੀ ਇੱਥੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਉਡੀਸ਼ਾ ਵਿੱਚ 1517 ਮਰੀਜ਼ ਮਿਲੇ, ਜਿਨ•ਾਂ ਵਿੱਚੋਂ 733 ਠੀਕ ਹੋ ਚੁੱਕੇ ਹਨ। ਇੱਥੇ 7 ਮੌਤਾਂ ਕੋਰੋਨਾ ਨਾਲ ਹੋਈਆਂ ਹਨ। ਪੁਡੁਚੇਰੀ ਵਿੱਚ 46 ਮਰੀਜ਼ ਮਿਲੇ, ਜਿਨ•ਾਂ ਵਿੱਚੋਂ 12 ਠੀਕ ਹੋ ਗਏ ਹਨ। ਇੱਥੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਰਾਜਸਥਾਨ ਵਿੱਚ 7536 ਮਰੀਜ਼ ਮਿਲੇ, ਜਿਨ•ਾਂ ਵਿੱਚੋਂ 4171 ਲੋਕ ਠੀਕ ਹੋ ਚੁੱਕੇ ਹਨ। ਇੱਥੇ ਕੋਰੋਨਾ ਨਾਲ 170 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਸਿੱਕਮ ਵਿੱਚ 1 ਮਰੀਜ਼ ਮਿਲਿਆ ਹੈ ਅਤੇ ਉਸ ਦਾ ਫਿਲਹਾਲ ਉਸ ਦਾ ਇਲਾਜ ਚੱਲ ਰਿਹਾ ਹੈ। ਇੱਥੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਤਮਿਲਨਾਡੂ ਵਿੱਚ 17 ਹਜ਼ਾਰ 728 ਮਰੀਜ਼ ਮਿਲੇ ਹਨ, ਜਿਨ•ਾਂ ਵਿੱਚੋਂ 9342 ਠੀਕ ਹੋ ਚੁੱਕੇ ਹਨ ਅਤੇ ਇੱਥੇ ਕੋਰੋਨਾ ਨਾਲ ਹੁਣ ਤੱਕ 127 ਮੌਤਾਂ ਹੋ ਚੁੱਕੀਆਂ ਹਨ। ਤੇਲੰਗਾਨਾ ਵਿੱਚ 1991 ਮਰੀਜ਼ ਮਿਲੇ, ਜਿਨ•ਾਂ ਵਿੱਚੋਂ 1284 ਠੀਕ ਹੋ ਗਏ ਅਤੇ ਇੱਥੇ 57 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤ੍ਰਿਪੁਰਾ ਵਿੱਚ 207 ਮਰੀਜ਼ ਮਿਲੇ, ਜਿਨ•ਾਂ ਵਿੱਚੋਂ 165 ਠੀਕ ਹੋ ਗਏ ਅਤੇ ਇੱਥੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉਤਰਾਖੰਡ ਵਿੱਚ 401 ਮਰੀਜ਼ ਮਿਲੇ ਹਨ, ਜਿਨ•ਾਂ ਵਿੱਚੋਂ 64 ਠੀਕ ਹੋ ਗਏ ਅਤੇ ਇੱਥੇ ਇਸ ਬਿਮਾਰੀ ਨਾਲ 4 ਮੌਤਾਂ ਹੋ ਚੁੱਕੀਆਂ ਹਨ। ਉਤਰ ਪ੍ਰਦੇਸ਼ ਵਿੱਚ 6548 ਮਰੀਜ਼ ਮਿਲੇ, ਜਿਨ•ਾਂ ਵਿੱਚੋਂ 3698 ਠੀਕ ਹੋ ਗਏ ਅਤੇ ਇੱਥੇ 170 ਮੌਤਾਂ ਹੋ ਚੁੱਕੀਆਂ ਹਨ। ਪੱਛਮੀ ਬੰਗਾਲ ਵਿੱਚ ਕੋਰੋਨਾ ਦੇ 4009 ਮਰੀਜ਼ ਮਿਲੇ ਹਨ, ਜਿਨ•ਾਂ ਵਿੱਚੋਂ 1486 ਠੀਕ ਹੋ ਚੁੱਕੇ ਹਨ। ਇੱਥੇ 283 ਲੋਕਾਂ ਦੀ ਮੌਤ ਕੋਰੋਨਾ ਨਾਲ ਹੋ ਚੁੱਕੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.