ਅੰਮ੍ਰਿਤਸਰ, 27 ਮਈ, ਹ.ਬ. : ਸੁਲਤਾਨਪੁਰ ਰੋਡ 'ਤੇ ਤਿੰਨ ਲੁਟੇਰਿਆਂ ਨੇ ਦਿਨ ਦਿਹਾੜੇ ਘਰ ਵਿਚ ਪਿਸਤੌਲ ਦੀ ਨੋਕ 'ਤੇ ਸੁਨਿਆਰ ਦੇ ਪਰਵਾਰ ਨੂੰ ਬੰਦੀ ਬਣਾ ਕੇ 20 ਲੱਖ ਰੁਪਏ ਲੁੱਟ ਲਏ। ਲੁਟੇਰੇ 15 ਮਿੰਟ ਵਿਚ ਵਾਰਦਾਤ ਨੂੰ ਅੰਜ਼ਾਮ ਦੇ ਕੇ ਫਰਾਰ ਹੋ ਗਏ।  ਸੂਚਨਾ ਮਿਲਦੇ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ।
ਸੁਲਤਾਨਪੁਰ ਰੋਡ 'ਤੇ ਸੋਨੇ ਦਾ ਕੰਮ ਕਰਨ ਵਾਲੇ ਵਪਾਰੀ ਦੇ ਘਰ ਤਿੰਨ ਨੌਜਵਾਨ ਆਏ। ਉਹ ਸੁਨਿਆਰ ਦੇ ਬੇਟੇ ਬਬਲੂ ਅਤੇ ਟੋਨੀ ਦੇ ਬਾਰੇ ਵਿਚ ਪੁਛਗਿੱਛ ਕਰਦੇ ਹੋਏ ਘਰ ਵਿਚ ਦਾਖ਼ਲ ਹੋ ਗਏ। ਘਰ ਵਿਚ ਵੜਦੇ ਹੀ ਉਨ੍ਹਾਂ ਨੇ ਪਿਸਤੌਲ ਦਿਖਾ ਕੇ ਸੁਨਿਆਰ, ਉਸ ਦੀ ਪਤਨੀ, ਧੀ ਤੇ ਪੁੱਤਰਾਂ ਨੂੰ ਬੰਦੀ ਬਣਾ ਲਿਆ। ਉਨ੍ਹਾਂ ਨੇ ਸੁਨਿਆਰ ਨੂੰ ਡਰਾ ਧਮਕਾ ਕੇ 20 ਲੱਖ ਰੁਪਏ ਲੁੱਟ ਲਏ।
ਉਸ ਦੇ ਜਾਣ 'ਤੇ ਸੁਨਿਆਰ ਨੇ ਕਿਸੇ ਤਰ੍ਹਾਂ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੀੜਤ ਪਰਵਾਰ ਸੋਨੇ ਦਾ ਕੰਮ ਕਰਦਾ ਹੈ ਅਤੇ ਉਸ ਦਾ ਕਈ ਲੋਕਾਂ ਨਾਲ ਲੈਣ ਦੇਣ ਹੈ।  ਹੋ ਸਕਦਾ ਹੈ ਕਿ ਕਿਸੇ ਨੇ ਬਦਲੇ ਦੀ ਭਾਵਨਾ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਹੋਵੇ। ਪੁਲਿਸ ਫਿਲਹਾਲ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ।

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.