ਲੁਧਿਆਣਾ, 27 ਮਈ, ਹ.ਬ. : ਪੁਲਿਸ ਲਾਈਨ ਵਿਚ ਸੋਮਵਾਰ ਨੂੰ ਇੱਕ 29 ਸਾਲਾ ਮਹਿਲਾ ਟਰੈਫਿਕ ਕਾਂਸਟੇਬਲ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ।  ਘਰ ਵਾਲਿਆਂ ਨੇ ਗੰਭੀਰ ਹਾਲਤ ਵਿਚ ਕਮਲਜੀਤ ਨੂੰ ਹਸਪਤਾਲ ਪਹੁੰਚਾਇਆ। ਜਿੱਥੇ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਕਮਲਜੀਤ ਕੌਰ ਮੂਲ ਤੌਰ 'ਤੇ ਖਰੜ ਦੀ ਰਹਿਣ ਵਾਲੀ ਸੀ ਲੇਕਿਨ ਉਸ ਦੀ ਡਿਊਟੀ ਲੁਧਿਆਣਾ ਵਿਚ ਸੀ। 9 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਜਿਸ ਤੋਂ ਬਾਅਦ ਉਸ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ। ਕੁਝ ਸਮੇਂ ਬਾਅਦ ਕਮਲਜੀਤ ਦਾ ਪਤੀ ਦੇ ਨਾਲ ਝਗੜਾ ਰਹਿਣ ਲੱਗਾ। ਉਹ ਉਸ ਕੋਲੋਂ ਅਲੱਗ ਹੋ ਗਈ। ਲੁਧਿਆਣਾ ਪੁਲਿਸ ਲਾਈਨ ਵਿਚ ਅਪਣੇ ਬੱਚਿਆਂ ਨਾਲ ਰਹਿਣ ਲੱਗੀ।  ਘਰੇਲੂ ਝਗੜੇ ਬਾਰੇ ਸੋਚ ਸੋਚ ਕੇ ਦਿਮਾਗੀ ਤੌਰ 'ਤੇ ਬਿਮਾਰ ਹੋ ਗਈ ਅਤੇ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਈ। ਜਿਸ ਦੀ ਉਹ ਦਵਾਈ ਵੀ ਲੈ ਰਹੀ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.