ਵਾਸ਼ਿੰਗਟਨ, 27 ਮਈ, ਹ.ਬ. : ਅਮਰੀਕਾ ਵਿਚ ਰਾਸ਼ਟਪਰਤੀ ਚੋਣਾਂ ਦੇ ਲਈ Îਡੈਮੋਕਰੇਟਿਕ ਪਾਰਟੀ ਤੋਂ ਮਜ਼ਬੂਤ ਦਾਅਵੇਦਾਰ ਜੋਅ ਬਿਡੇਨ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ 'ਮੂਰਖ' ਦੱਸਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਲਈ ਜਨਤਕ ਤੌਰ 'ਤੇ ਮਾਸਕ ਪਹਿਨਣਾ ਵਧੀਆ ਅਗਵਾਈ ਦਾ ਸੰਕੇਤ ਹੈ।
ਗੌਰਤਲਬ ਹੈ ਕਿ ਜੋਅ ਬਿਡੇਨ ਬੀਤੇ ਦੋ ਮਹੀਨੇ ਵਿਚ ਪਹਿਲੀ ਵਾਰ ਜਨਤਕ ਥਾਂ 'ਤੇ ਨਜ਼ਰ ਆਏ। ਬਿਡੇਨ ਨੂੰ ਅਪਣੇ ਘਰ ਦੇ ਨੇੜੇ ਡੇਲਵੇਅਰ ਵਿਚ ਅਪਣੀ ਪਤਨੀ ਜਿਲ ਦੇ ਨਾਲ ਸਾਬਕਾ ਸੈਨਿਕਾਂ ਦੀ ਯਾਦਗਾਰ 'ਤੇ ਪਹੁੰਚ ਕੇ  ਸ਼ਰਧਾਂਜਲੀ ਦਿੰਦੇ ਹੋਏ ਦੇਖਿਆ ਗਿਆ। ਉਹ ਇਸ ਦੌਰਾਨ ਕਾਲਾ ਮਾਸਕ ਪਹਿਨੇ ਦਿਖਾਈ ਦਿੱਤੇ। ਟਰੰਪ ਨੇ ਇਸ ਨੂੰ ਲੈ ਕੇ ਇੱਕ ਪੋਸਟ ਨੂੰ ਰੀਟਵੀਟ ਕੀਤਾ, ਜਿਸ ਵਿਚ ਮਾਸਕ ਪਹਿਨੇ ਜੋਅ ਬਿਡੇਨ ਦੀ ਫ਼ੋਟੋ ਦਾ ਮਜਾਕ ਉਡਾਇਆ ਗਿਆ ਸੀ। ਇਸ ਤੋਂ ਬਾਅਦ ਬਿਡੇਨ ਨੇ ਟਰੰਪ ਨੂੰ ਲੈ ਕੇ ਇੱਕ ਪ੍ਰਤੀਕ੍ਰਿਆ ਦਿੱਤੀ।
ਸੀਐਨਐਨ ਨੂੰ ਦਿੱਤੀ Îਇੱਕ ਇੰਟਰਵਿਊ ਵਿਚ ਬਿਡੇਨ ਨੇ ਕਿਹਾ ਕਿ ਟਰੰਪ ਵਾਕਈ ਵਿਚ ਮੂਰਖ ਹੈ। ਜੋਅ ਬਿਡੇਨ ਨੇ ਕਿਹਾ ਕਿ ਲਗਭਗ ਇੱਕ ਲੱਖ ਅਮਰੀਕੀਆਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਇਨ੍ਹਾਂ ਵਿਚੋਂ ਅੱਧੇ ਲੋਕਾਂ ਨੂੰ ਬਚਾਇਆ ਜਾ ਸਕਦਾ ਸੀ, ਲੇਕਿਨ ਟਰੰਪ ਦੀ ਲਾਪਰਵਾਹੀ ਅਤੇ ਘਮੰਡ ਦੇ ਕਾਰਨ ਅਜਿਹਾ ਨਹੀਂ ਹੋਇਆ।
ਅਧਿਕਾਰੀਆਂ ਨੇ ਸੁਝਾਅ ਦਿੱਤਾ ਹੈ ਕਿ ਜੇਕਰ ਸਰੀਰਕ ਦੂਰੀ ਯਾਨੀ ਇੱਕ ਦੂਜੇ ਤੋਂ ਲਗਭਗ 6 ਫੁੱਟ ਦੀ ਦੂਰੀ ਬਣਾਉਣ ਸਣੇ ਹੋਰ ਚੌਕਸੀ ਦੀ ਪਾਲਣਾ ਕਰਨੀ ਸੰਭਵ ਨਾ ਹੋਵੇ ਤਾਂ ਲੋਕਾਂ ਨੂੰ ਅਪਣਾ ਮੂੰਹ ਅਤੇ ਨੱਕ ਢਕ ਕੇ ਰੱਖਣਾ ਚਾਹੀਦਾ। ਲੇਕਿਨ ਇਹ ਮੁੱਦਾ ਤੇਜ਼ੀ ਨਾਲ ਰਾਜਨੀਤਕ ਹੋ ਗਿਆ ਹੈ, ਟਰੰਪ ਨੇ ਮਾਸਕ ਪਹਿਨਣ ਤੋਂ ਇਨਕਾਰ ਕਰ ਦਿੱਤਾ ਅਤੇ ਸਰਵੇਖਣ ਵਿਚ ਦੇਖਿਆ ਗਿਆ ਕਿ ਰੂੜੀਵਾਦੀ ਅਮਰੀਕੀ ਵੀ ਅਜਿਹਾ ਕਰ ਸਕਦੇ ਹਨ। ਬਿਡੇਨ ਨੇ ਇੰਟਰਵਿਊ ਦੌਰਾਨ ਮਾਸਕ ਨਹੀਂ ਪਹਿਨਿਆ ਸੀ, ਜੋ ਉਨ੍ਹਾਂ ਦੇ ਘਰ ਦੇ ਬਾਹਰ ਆਯੋਜਤ ਕੀਤੀ ਗਈ ਸੀ ਲੇਕਿਨ ਉਹ ਰਿਪੋਰਟਾਂ ਤੋਂ 12 ਫੁੱਟ ਦੀ ਦੂਰੀ 'ਤੇ ਬੈਠੇ ਸੀ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.