ਗੈਸ ਸਿਲੰਡਰ ਹਾਦਸੇ 'ਚ ਹੋਇਆ ਸੀ ਜ਼ਖ਼ਮੀ

ਮਜੀਠਾ, 27 ਮਈ (ਹਮਦਰਦ ਨਿਊਜ਼ ਸਰਵਿਸ) : ਅੰਮ੍ਰਿਤਸਰ ਦੇ ਹਲਕਾ ਮਜੀਠਾ ਦਾ ਉੱਭਰਦਾ ਹਾਕੀ ਖਿਡਾਰੀ ਸੁਖਮਨਜੀਤ ਸਿੰਘ ਵਾਸੀ ਪਿੰਡ ਥਰੀਏਵਾਲ ਆਖਰ ਨੂੰ ਜ਼ਿੰਦਗੀ ਤੇ ਮੌਤ ਦੀ ਲੜਾਈ 'ਚ ਮੌਤ ਹੱਥੋਂ ਹਾਰ ਗਿਆ। ਬੀਤੇ ਦਿਨੀਂ ਪਿੰਡ ਥਰੀਏਵਾਲ ਵਿਖੇ ਗੈਸ ਸਿਲੰਡਰ ਦੀ ਗੈਸ ਲੀਕ ਹੋਣ ਕਾਰਨ ਸਿਲੰਡਰ ਨੂੰ ਲੱਗੀ ਅੱਗ ਵਿਚ ਦੋ ਸਕੇ ਭਰਾ ਬੁਰੀ ਤਰ੍ਹਾਂ ਝੁਲਸ ਗਏ ਸਨ। ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਇਕ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ। ਲਗਭਗ 5 ਦਿਨ ਲਗਾਤਾਰ ਹਸਪਤਾਲ ਵਿਚ ਦਾਖਲ ਰਹਿਣ ਮਗਰੋਂ ਬੀਤੀ ਦੇਰ ਰਾਤ ਆਖਰ ਨੂੰ ਦੋਵਾਂ 'ਚੋਂ ਇਕ ਸੁਖਮਨਜੀਤ ਸਿੰਘ ਦਮ ਤੋੜ ਗਿਆ, ਜਿਸ ਦੀ ਮੌਤ ਦੀ ਖਬਰ ਸੁਣ ਕੇ ਇਲਾਕੇ 'ਚ ਇੱਕਦਮ ਸੋਗ ਦੀ ਲਹਿਰ ਦੌੜ ਗਈ।
ਜਾਣਕਾਰੀ ਮੁਤਾਬਕ ਪਰਿਵਾਰ ਆਰਥਿਕ ਪੱਖੋਂ ਜ਼ਿਆਦਾ ਮਜ਼ਬੂਤ ਨਹੀ ਸੀ, ਜਿਸ ਕਰ ਕੇ ਮਜੀਠੀਆ ਸਮੇਤ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਪਰਿਵਾਰ ਦੀ ਵਿੱਤੀ ਸਹਾਇਤਾ ਕੀਤੀ ਸੀ। ਸੁਖਮਨੀਤ ਸਿੰਘ ਦਾ ਪਿਤਾ ਰਾਮ ਸਿੰਘ ਭੱਠੇ ਤੇ ਇੱਟਾਂ ਪੱਥਣ ਦਾ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ ਪਰ ਗਰੀਬੀ ਦੀ ਹਾਲਤ ਵਿਚ ਹੁੰਦੇ ਹੋਏ ਸੁਖਮਨਜੀਤ ਸਿੰਘ ਨੇ ਹਾਕੀ ਖੇਡਣੀ ਸ਼ੁਰੂ ਕੀਤੀ ਅਤੇ ਇੱਕ ਚੰਗਾ ਖਿਡਾਰੀ ਵਜੋਂ ਆਪਣੀ ਪਛਾਣ ਬਣਾ ਲਈ ਸੀ। ਸੁਖਮਨਜੀਤ ਸਿੰਘ ਦੀ ਮੌਤ ਤੇ ਹਲਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਪੀੜ੍ਹਤ ਪਰਿਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਅਤੇ ਪਰਿਵਾਰ, ਇਲਾਕੇ ਅਤੇ ਖੇਡ ਜਗਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.