ਜਲੰਧਰ, 27 ਮਈ (ਹਮਦਰਦ ਨਿਊਜ਼ ਸਰਵਿਸ) : ਸੂਬੇ 'ਚ ਜ਼ਬਰਦਸਤ ਗਰਮੀ ਦਾ ਕਹਿਰ ਵੱਧਦਾ ਜਾ ਰਿਹਾ ਹੈ। ਮੰਗਲਵਾਰ ਨੂੰ ਤਰਨਤਾਰਨ 'ਚ ਗਰਮੀ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਬਠਿੰਡਾ ਤੇ ਫਰੀਦਕੋਟ ਸਭ ਤੋਂ ਗਰਮ ਰਹੇ। ਇੱਥੇ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਸੈਲਸੀਅਸ ਦੇ ਪਾਰ ਰਿਹਾ। ਪੰਜਾਬ ਖੇਤੀ ਯੂਨੀਵਰਸਿਟੀ ਦੇ ਸਕੂਲ ਆਫ ਕਲਾਈਮੇਟ ਚੇਂਜ ਐਂਡ ਐਗਰੀਕਲਚਰਲ ਮੈਟਰੋਲੌਜੀਕਲ ਦੇ ਮੁਤਾਬਕ ਬਠਿੰਡਾ 'ਚ ਵੱਧ ਤੋਂ ਵੱਧ ਤਾਪਮਾਨ 45.5 ਤੇ ਫਰੀਦਕੋਟ 'ਚ 45.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਲੁਧਿਆਣਾ 'ਚ 43 ਤੇ ਗੁਰਦਾਸਪੁਰ 'ਚ 41.5 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਦੇ ਮੁਤਾਬਕ ਸੂਬੇ 'ਚ ਵੀਰਵਾਰ ਤੋਂ ਮੌਸਮ ਬਦਲੇਗਾ। ਚਾਰ ਦਿਨ 31 ਮਈ ਤੱਕ ਬੱਦਲਵਾਈ ਰਹੇਗੀ ਇਸ ਦੌਰਾਨ ਕੁਝ ਜ਼ਿਲ੍ਹਿਆਂ 'ਚ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ।

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.