ਅੰਬਾਲਾ 'ਚ ਫ਼ੌਜ ਦੇ ਜਵਾਨ ਨੂੰ ਹੋਇਆ ਕੋਰੋਨਾ

ਅੰਬਾਲਾ, 27 ਮਈ (ਹਮਦਰਦ ਨਿਊਜ਼ ਸਰਵਿਸ) : ਹਰਿਆਣਾ ਵਿੱਚ ਮੰਗਲਵਾਰ ਨੂੰ ਇਕੱਠਿਆਂ 14 ਜ਼ਿਲਿ•ਆਂ ਵਿੱਚ ਕੋਰੋਨਾ ਦੇ ਸਭ ਤੋਂ ਵੱਧ 94 ਮਰੀਜ਼ ਮਿਲੇ। ਭਾਵ ਪਿਛਲੇ 24 ਘੰਟੇ ਵਿੱਚ ਹਰ 15 ਮਿੰਟ ਵਿੱਚ ਇੱਕ ਕੇਸ ਆਇਆ। ਅੰਬਾਲਾ ਵਿੱਚ ਫ਼ੌਜ ਦੇ ਇੱਕ ਜਵਾਨ ਅਤੇ ਰੇਵਾੜੀ ਦੇ ਕੋਸਲੀ ਥਾਣੇ ਵਿੱਚ ਇੱਕ ਪੁਲਿਸ ਕਰਮੀ ਦੀ ਕੋਰੋਨਾ ਰਿਪੋਰਟ ਵੀ ਪੌਜ਼ੀਟਿਵ ਆਈ ਹੈ। ਇਸ ਨਾਲ ਮਰੀਜ਼ਾਂ ਦੀ ਗਿਣਤੀ 1316 ਹੋ ਚੁੱਕੀ ਹੈ। ਇਨ•ਾਂ ਵਿੱਚੋਂ 316 ਮਰੀਜ਼ ਇਕੱਲੇ ਗੁੜਗਾਓਂ ਤੋਂ ਮਿਲੇ ਹਨ। ਇਸ ਤੋਂ ਇਲਾਵਾ 24 ਘੰਟੇ ਵਿੱਚ 22 ਲੋਕ ਸਿਹਤਯਾਬ ਵੀ ਹੋਏ ਹਨ। ਹੁਣ ਤੱਕ 824 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਸੂਬੇ ਵਿੱਚ ਹੁਣ ਤੱਕ 18 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਸੂਬੇ ਵਿੱਚ ਫਿਲਹਾਲ 474 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਦੱਸ ਦੇਈਏ ਕਿ ਲੌਕਡਾਊਨ-4 ਵਿੱਚ 9 ਦਿਨ ਵਿੱਚ ਹੀ 417 ਨਵੇਂ ਮਰੀਜ਼ੇ ਮਿਲ ਚੁੱਕੇ ਹਨ। ਇਸ ਤੋਂ ਪਹਿਲਾਂ ਲੌਕਡਾਊਨ-3 ਦੇ 14 ਦਿਨਾਂ ਵਿੱਚ 468 ਮਰੀਜ਼ ਮਿਲੇ ਸਨ। ਭਾਵ ਜਿਵੇਂ-ਜਿਵੇਂ ਛੋਟ ਮਿਲ ਰਹੀ ਹੈ, ਉਸੇ ਰਫ਼ਤਾਰ ਨਾਲ ਕੋਰੋਨਾ ਫ਼ੈਲ ਰਿਹਾ ਹੈ। ਦੱਸ ਦੇਈਏ ਕਿ ਹਰਿਆਣਾ ਵਿੱਚ ਮਾਸਕ ਨਾ ਪਾਉਣ, ਸੋਸ਼ਲ ਡਿਸਟੈਂਸਿੰਗ ਨਾ ਰੱਖਣ ਅਤੇ ਜਨਤਕ ਥਾਵਾਂ 'ਤੇ ਥੁੱਕਣ ਵਾਲੇ ਨੂੰ ਹੁਣ ਜੁਰਮਾਨਾ ਲਾਇਆ ਜਾਵੇਗਾ। ਇਸ ਦੇ ਲਈ ਸਰਕਾਰ 500 ਰੁਪਏ ਤੱਕ ਦਾ ਜੁਰਮਾਨਾ ਤੈਅ ਕਰ ਸਕਦੀ ਹੈ। ਗ੍ਰਹਿ ਮੰਤਰੀ ਅਨਿਲ ਵਿੱਜ ਨੇ ਫਾਈਲ ਨੂੰ ਮਨਜ਼ੂਰੀ ਲਈ ਮੁੱਖ ਮੰਤਰੀ ਕੋਲ ਭੇਜ ਦਿੱਤਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.