ਕਾਜੂ ਇੱਕ ਡਰਾਈ ਫ਼ੂਡ ਹੈ ਅਤੇ ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਦੀ ਹੈ। ਇਹ ਸਿਹਤ ਲਈ ਬਹੁਤ ਲਾਭਕਾਰੀ ਹੁੰਦਾ ਹੈ ਇਹ ਖੂਨ ਦਾ ਸੰਚਾਰ ਵੀ ਵਧਾਉਂਦਾ ਹੈ। ਕਾਜੂ ਸੁੰਦਰਤਾ ਨੂੰ ਵਧਾਉਣ 'ਚ ਵੀ ਬਹੁਤ ਮਦਦ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਚਿਹਰੇ ਦੀ ਚਮਕ ਵੱਧ ਜਾਂਦੀ ਹੈ ਅਤੇ ਵਾਲ ਵੀ ਮਜ਼ਬੂਤ ਹੁੰਦੇ ਹਨ। ਜੇਕਰ ਤੁਹਾਡੀ ਸਕਿਨ ਆਇਲੀ ਹੈ ਤਾਂ ਰਾਤ ਨੂੰ ਕਾਜੂ ਦੁੱਧ ਵਿੱਚ ਪਾ ਕੇ ਰੱਖ ਦਿਓ। ਸਵੇਰ ਹੋਣ 'ਤੇ ਉਸ ਨੂੰ ਬਰੀਕ ਪੀਸ ਕੇ ਮੁਲਤਾਨੀ ਮਿੱਟੀ ਵਿੱਚ ਮਿਲਾਓ ਇਸ 'ਚ ਨਿੰਬੂ ਜਾਂ ਦਹੀ ਦੀ ਥੋੜ੍ਹੀ ਮਾਤਰਾ ਮਿਲਾ ਕੇ ਚਿਹਰੇ 'ਤੇ ਲਗਾਓ ਜੇਕਰ ਤੁਹਾਡੀ ਸਕਿਨ ਖੁਸ਼ਕ ਹੈ ਤਾਂ ਪਿੱਸੇ ਹੋਏ ਕਾਜੂ 'ਚ ਮੁਲਤਾਨੀ ਮਿੱਟੀ ਅਤੇ ਸ਼ਹਿਦ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਫਾਇਦਾ ਹੋਵੇਗਾ। ਕਾਜੂ ਨੂੰ ਪਾਣੀ 'ਚ ਭਿਓਂ ਕੇ ਇਸ ਨੂੰ ਪੀਸ ਕੇ ਇਸ ਦਾ ਲੇਪ ਤਿਆਰ ਕਰ ਲਓ, ਫਿਰ ਇਸ ਨੂੰ ਚਿਹਰੇ 'ਤੇ ਲਗਾਓ ਇਸ ਨਾਲ ਚਿਹਰੇ ਦੀ ਰੰਗਤ ਨਿਖਰ ਜਾਵੇਗੀ। ਕਾਜੂ 'ਚ ਕਾਪਰ ਹੁੰਦਾ ਹੈ ਜੋ ਵਾਲਾਂ ਨੂੰ ਮਜਬੂਤ ਬਣਾਉਂਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.