ਐਨਡੀਪੀ ਤੇ ਗਰੀਨ ਪਾਰਟੀ ਨੇ ਲਿਬਰਲ ਸਰਕਾਰ ਦੇ ਪੱਖ ਵਿੱਚ ਪਾਈ ਵੋਟ

ਔਟਾਵਾ, 27 ਮਈ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੀ ਸੰਸਦ ਦਾ ਇਜਲਾਸ 4 ਮਹੀਨੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਭਵਿੱਖ ਵਿੱਚ ਸੰਸਦ ਦੀਆਂ ਬੈਠਕਾਂ ਵੀਡੀਓ ਕਾਨਫਰੰਸਿੰਗ ਰਾਹੀਂ ਹੋਣਗੀਆਂ ਅਤੇ ਕਿਸੇ ਵੀ ਸੰਸਦ ਮੈਂਬਰ ਨੂੰ ਪਾਰਲੀਮੈਂਟ ਹਿੱਲ ਵਿਖੇ ਜਾਣ ਦੀ ਲੋੜ ਨਹੀਂ ਪਵੇਗੀ। ਲਿਬਰਲ ਸਰਕਾਰ ਵੱਲੋਂ ਪੇਸ਼ ਕੀਤੇ ਮਤੇ ਨੂੰ ਐਨਡੀਪੀ ਅਤੇ ਗਰੀਨ ਪਾਰਟੀ ਦੀ ਹਮਾਇਤ ਨਾਲ ਪਾਸ ਕਰ ਦਿੱਤਾ ਗਿਆ, ਜਿਸ ਵਿੱਚ ਸਾਧਾਰਨ ਬੈਠਕਾਂ ਤੋਂ ਗੁਰੇਜ਼ ਕਰਨ ਦਾ ਜ਼ਿਕਰ ਕੀਤਾ ਗਿਆ ਸੀ।
ਜਦਕਿ ਕੰਜ਼ਰਵੇਟਿਵ ਅਤੇ ਬਲਾਕ ਕਿਊਬਿਕ ਨੇ ਇਸ ਮਾਮਲੇ ਵਿੱਚ ਵਿਰੋਧਤਾ ਜਤਾਈ ਹੈ। ਉਹ ਨਹੀਂ ਚਾਹੁੰਦੇ ਕਿ ਹਾਊਸ ਆਫ਼ ਕਾਮਨਜ਼ ਦੀ ਕਾਰਵਾਈ ਆਮ ਢੰਗ ਨਾਲ ਚਲਾਉਣ ਲਈ ਸੱਤਾਧਾਰੀ ਪਾਰਟੀ ਨੂੰ ਹੋਰ ਛੋਟ ਦਿੱਤੀ ਜਾਵੇ।
ਦਰਅਸਲ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸੱਤਾਧਾਰੀ ਧਿਰ ਲਿਬਰਲ ਪਾਰਟੀ ਨੇ ਕੋਵਿਡ-19 ਦੇ ਚਲਦਿਆਂ ਹਾਊਸ ਆਫ਼ ਕਾਮਨਜ਼ ਦੀ ਕਾਰਵਾਈ ਸਾਧਾਰਨ ਢੰਗ ਨਾਲ ਚਲਾਉਣ ਦੇ ਮਾਮਲੇ 'ਚ ਛੋਟ ਲਈ 4 ਮਹੀਨੇ ਦਾ ਹੋਰ ਸਮਾਂ ਮੰਗਿਆ ਸੀ। ਇਸ ਦੇ ਲਈ ਉਨ•ਾਂ ਨੇ ਇੱਕ ਮਤਾ ਪੇਸ਼ ਕੀਤਾ, ਜਿਸ ਦੇ ਲਈ ਵੋਟਿੰਗ ਕੀਤੀ ਗਈ। ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨਡੀਪੀ ਅਤੇ ਗਰੀਨ ਪਾਰਟੀ ਨੇ ਇਸ ਮਤੇ ਦੇ ਪੱਖ 'ਚ ਵੋਟ ਪਾਈ, ਜਦਕਿ ਕੰਜ਼ਰਵੇਟਿਵ ਅਤੇ ਬਲਾਕ ਕਿਊਬਿਕ ਪਾਰਟੀ ਇਸ ਮਤੇ ਦੇ ਵਿਰੋਧ 'ਚ ਉਤਰ ਆਈਆਂ।
ਐਨਡੀਪੀ ਅਤੇ ਗਰੀਨ ਪਾਰਟੀ ਨੇ ਪਿਛਲੇ ਮਹੀਨੇ ਤੋਂ ਚੈਂਬਰ ਲਈ ਕੰਮ ਕਰ ਰਹੀ 'ਸਪੈਸ਼ਲ ਕੋਵਿਡ-19 ਕਮੇਟੀ' ਦਾ ਕੰਮ ਜਾਰੀ ਰੱਖਣ ਦੇ ਮਾਮਲੇ ਵਿੱਚ ਲਿਬਰਲ ਸਰਕਾਰ ਦਾ ਪੂਰਾ ਸਾਥ ਦਿੱਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.