ਕੁਆਰੰਟਾਈਨ ਨਿਯਮਾਂ ਦਾ ਕੀਤਾ ਸੀ ਉਲੰਘਣ

ਸਿੰਗਾਪੁਰ, 28 ਮਈ (ਹਮਦਰਦ ਨਿਊਜ਼ ਸਰਵਿਸ) : ਸਿੰਗਾਪੁਰ ਦੀ ਇੱਕ ਅਦਾਲਤ ਨੇ ਕੁਆਰੰਟਾਈਨ ਦੇ ਨਿਯਮਾਂ ਦਾ ਉਲੰਘਣ ਕਰਨ 'ਤੇ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ 6 ਹਫ਼ਤੇ ਜੇਲ• ਦੀ ਸਜ਼ਾ ਸੁਣਾਈ। ਸਿੰਗਾਪੁਰ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਨ ਵਾਲੇ ਸੰਧੂ ਨੂੰ ਮਾਰਚ ਮਹੀਨੇ ਵਿੱਚ ਇੰਡੋਨੇਸ਼ੀਆ ਤੋਂ ਪਰਤਣ ਮਗਰੋਂ 14 ਦਿਨ ਲਈ ਘਰ ਵਿੱਚ ਹੀ ਕੁਆਰੰਟਾਈਨ ਰਹਿਣ ਦਾ ਹੁਕਮ ਦਿੱਤਾ ਗਿਆ ਸੀ। ਉਸ ਨੇ ਇਨ•ਾਂ ਹੁਕਮਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਕੁਆਰੰਟਾਈਨ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਆਪਣੀ ਨੌਕਰੀ 'ਤੇ ਜਾਣਾ ਸ਼ੁਰੂ ਕਰ ਦਿੱਤਾ ਸੀ। ਇਸ ਕਾਰਨ ਉਸ ਨੂੰ ਇਹ ਕੈਦ ਦੀ ਸਜ਼ਾ ਸੁਣਾਈ ਗਈ।

ਹੋਰ ਖਬਰਾਂ »

ਹਮਦਰਦ ਟੀ.ਵੀ.