ਮਾਸਕੋ, 28 ਮਈ (ਹਮਦਰਦ ਨਿਊਜ਼ ਸਰਵਿਸ) : ਰੂਸ ਨੇ ਸ਼ੰਘਾਈ ਸਹਿਯੋਗ ਸੰਗਠਨ ਦੇ ਸ਼ਿਖਰ ਸੰਮੇਲਨ ਅਤੇ ਬ੍ਰਿਕਸ ਨੇਤਾਵਾਂ ਦੀ ਬੈਠਕ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਇਨ•ਾਂ ਦੋਵਾਂ ਪ੍ਰੋਗਰਾਮਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਸੰਕਟ ਕਾਰਨ ਟਾਲ਼ਿਆ ਗਿਆ ਹੈ। ਇਹ ਬੈਠਕਾਂ ਪਹਿਲਾਂ 21 ਤੋਂ 23 ਜੁਲਾਈ ਦੇ ਵਿਚਕਾਰ ਸੈਂਟ ਪੀਟਰਸਬਰਗ ਵਿੱਚ ਹੋਣੀਆਂ ਸਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਸਾਲ 2019 ਵਿੱਚ ਐਸਸੀਓ (ਸ਼ੰਘਾਈ ਸਹਿਯੋਗ ਸੰਗਠਨ) ਦੀ ਪ੍ਰਧਾਨਗੀ ਲਈ 2020 ਵਿੱਚ ਬ੍ਰਿਕਸ ਦੀ ਚੇਅਰਮੈਨਸ਼ਿਪ ਲਈ ਰੂਸ ਦੀ ਤਿਆਰੀ ਅਤੇ ਸਹਿਯੋਗ ਕਰਨ ਵਾਲੀ ਆਯੋਜਕ ਕਮੇਟੀ ਨੇ ਬ੍ਰਿਕਸ ਨੇਤਾਵਾਂ ਦੀ ਬੈਠਕ ਅਤੇ ਐਸਸੀਓ ਰਾਜ ਪ੍ਰੀਸ਼ਦਾਂ ਦੀ ਬੈਠਕ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.