ਢਾਕਾ, 28 ਮਈ, ਹ.ਬ. : ਬੰਗਲਾਦੇਸ਼ ਵਿਚ ਈਦ ਦੇ  ਮੌਕੇ 'ਤੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਦੋ ਅਲੱਗ ਅਲੱਗ ਥਾਵਾਂ 'ਤੇ ਕਰੀਬ 16 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਕਈ ਲੋਕਾਂ ਨੂੰ ਇਲਾਜ ਦੇ ਲਈ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇੱਕ ਪੁਲਿਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਜਾਣਕਾਰੀ ਦੇ ਅਨੁਸਾਰ ਮਾਮਲੇ ਨਾਲ ਜੁੜੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਤਰ-ਪੱਛਮੀ ਬੰਗਲਾਦੇਸ਼ ਵਿਚ ਈਦ ਉਲ ਫਿਤਰ ਦੇ ਜਸ਼ਨ ਦੌਰਾਨ ਮਿਲਾਟਵੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਬੀਤੇ ਦਿਨ 3 ਦਿਨਾਂ ਵਿਚ 16 ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ ਵਿਚੋਂ ਕੁਝ ਦੀ ਉਨ੍ਹਾਂ ਦੇ ਘਰ ਵਿਚ ਜਦ ਕਿ ਕੁਝ ਨੇ ਇਲਾਜ ਦੇ ਲਈ ਹਸਪਤਾਲ ਲਿਜਾਏ ਜਾਣ ਦੌਰਾਨ ਰਸਤੇ ਵਿਚ ਦਮ ਤੋੜ ਦਿੱਤਾ। ਇਸ ਤੋਂ ਇਲਾਵਾ ਦਰਜਨ ਤੋਂ ਜ਼ਿਆਦਾ ਲੋਕਾਂ ਨੂੰ ਇਲਾਜ ਦੇ ਲਈ ਹਸਪਤਾਲ ਭਰਤੀ ਕਰਾਇਆ ਗਿਆ ਹੈ।
ਹਾਲਾਂਕਿ ਏਜੰਸੀ ਬੀਐਸਐਸ ਦਾ ਦਾਅਵਾ ਹੈ ਕਿ ਦੋ ਅਲੱਗ ਅਲੱਗ ਘਟਨਾਵਾਂ ਵਿਚ ਲੋਕਾਂ ਦੀ ਮੌਤ ਹੋਈ ਹੈ। ਅਧਿਕਾਰੀਆਂ ਨੇ ਜਦ ਉਨ੍ਹਾਂ ਜਗ੍ਹਾ ਦਾਪਤਾ ਲਾਉਣ ਦੇ ਲਈ ਜਾਂਚ ਦਾ ਆਦੇਸ਼ ਦਿੱਤਾ ਜਿੱਥੇ ਨਾਜਾਇਜ਼ ਢੰਗ ਨਾਲ ਸ਼ਰਾਬ ਬਣਾਈ ਜਾਂਦੀ ਹੈ। ਢਾਕਾ ਟ੍ਰਿਬਿਊਨ ਨੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਅਜੇ ਤੱਕ 11 ਲੋਕਾਂ ਦੀ ਮੌਤ ਦੀ ਖ਼ਬਰ ਦਿੱਤੀ। ਰਿਪੋਰਟ ਦੇ ਮੁਤਾਬਕ ਇਹ ਘਟਨਾਵਾਂ ਦਿਨਾਜਪੁਰ ਅਤੇ ਰੰਗਪੁਰ ਇਲਾਕੇ ਦੀ ਹੈ। ਰਿਪੋਰਟ ਵਿਚ ਕਿਹਾ ਗਿਆ ਕਿ ਬੀਰਮਪੁਰ ਉਪਜ਼ਿਲ੍ਹੇ ਦੇ ਦਿਨਾਜਪੁਰ ਵਿਚ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਹੋਈ। ਦਿਨਾਜਪੁਰ ਵਿਚ ਮਰਨ ਵਾਲਿਆਂ ਵਿਚ ਅਬਦੁਲ ਮਤੀਨ, ਮੋਹਸਿਨ ਅਲੀ, ਅਜੀਜੁਲ ਇਸਲਾਮ, ਅਮ੍ਰਤੋ ਰਾਏ, ਸੋਹੇਲ ਰਾਣਾ, ਮੋਨਾ ਦੇ ਨਾਂ ਸ਼ਾਮਲ ਹਨ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.