ਵਾਸ਼ਿੰਗਟਨ, 28 ਮਈ, ਹ.ਬ. : ਗੂਗਲ ਨੇ 6 ਜੁਲਾਈ ਤੋਂ ਅਪਣੇ ਸਾਰੇ ਦਫ਼ਤਰ ਖੋਲ੍ਹਣ ਦੀ ਗੱਲ ਕਹੀ ਹੈ। ਨਾਲ ਹੀ ਗੂਗਲ ਨੇ ਵਿਸ਼ਵ ਭਰ ਵਿਚ ਅਪਣੇ ਹਰੇਕ ਕਰਮਚਾਰੀ ਨੂੰ 1 ਹਜ਼ਾਰ ਡਾਲਰ ਦੇਣ ਦਾ ਵੀ ਐਲਾਨ ਕੀਤਾ ਹੈ। ਗੂਗਲ ਇਹ ਰਕਮ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੇ ਦੌਰਾਨ ਜ਼ਰੂਰੀ ਉਪਕਰਣਾਂ 'ਤੇ ਹੋਏ ਖ਼ਰਚ ਦੇ ਲਈ ਦੇਵੇਗਾ।
ਅਲਫਾਬੈਟ ਅਤੇ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਕਿਹਾ ਕਿ ਕੰਪਨੀ ਛੇ ਜੁਲਾਈ ਤੋਂ ਕਈ ਸ਼ਹਿਰਾਂ ਵਿਚ ਹੋਰ ਜ਼ਿਆਦਾ ਦਫ਼ਤਰ ਖੋਲ੍ਹਣ ਦਾ ਕੰਮ ਸ਼ੁਰੂ ਕਰੇਗੀ।
ਇਸ ਦੌਰਾਨ ਕਰਮਚਾਰੀਆਂ ਨੂੰ ਸੀਮਤ ਗਿਣਤੀ ਵਿਚ ਹੀ ਬੁਲਾਇਆ ਜਾਵੇਗਾ। ਪਿਚਾਈ ਨੇ ਬਿਆਨ ਜਾਰੀ ਕਰਕੇ ਕਿਹਾ, ਹਾਲਾਤਾਂ ਦੇ ਅਨੁਸਾਰ, ਆਗਿਆ ਮਿਲਣ 'ਤੇ ਰੋਟੇਸ਼ਨ ਪ੍ਰੋਗਰਾਮ ਨੂੰ ਅਤੇ ਸਕੇਲ ਕਰਕੇ ਗੂਗਲ ਸਤੰਬਰ ਤੰਕ 30 ਪ੍ਰਤੀਸ਼ਤ ਦਫਤਰ ਸਮਰਥਾ ਹਾਸਲ ਕਰ ਲਵੇਗਾ।
ਸੀਈਓ ਪਿਚਾਈ ਨੇ ਕਿਹਾ, ਅਸਂੀਂ ਅਜੇ ਵੀ ਉਮੀਦ ਕਰਦੇ ਹਾਂ ਕਿ ਜ਼ਿਆਦਾਤਰ ਗੂਗਲ ਦੇ ਕਰਮਚਾਰੀ ਇਸ ਸਾਲ ਦੇ ਬਾਕੀ ਹਿੱਸਿਆਂ ਦੇ ਲਈ ਵੱਡੇ ਪੱਧਰ 'ਤੇ ਵਰਕ ਫਰਾਮ ਹੋਮ ਕਰਨਗੇ। ਅਜਿਹੇ ਵਿਚ ਹਰੇਕ ਕਰਮਚਾਰੀ ਨੂੰ ਜ਼ਰੂਰੀ ਉਪਰਕਣ ਅਤੇ ਦਫ਼ਤਰ ਫਰਨੀਚਰ ਖਰਚ ਦੇ ਲਈ 1 ਹਜ਼ਾਰ ਡਾਲਰ ਦਾ ਭੱਤਾ ਜਾਂ ਉਨ੍ਹਾਂ ਦੇ ਦੇਸ਼ ਦੇ ਅਨੁਸਾਰ ਬਰਾਬਰ ਮੁੱਲ ਦੇਣਗੇ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.