ਵਾਸ਼ਿੰਗਟਨ, 28 ਮਈ, ਹ.ਬ. : ਕੋਰੋਨਾ ਵਾਇਰਸ ਸੰਕਟ ਦੇ ਵਿਚ ਅਮਰੀਕੀ ਸੰਸਦ ਨੇ ਉਈਗਰ ਮੁਸਲਿਮਾਂ ਨੂੰ ਹਿਰਾਸਤ ਵਿਚ ਲੈਣ ਤੋਂ ਚੀਨੀ ਅਧਿਕਾਰੀਆਂ ਨੂੰ ਰੋਕਣ ਦੇ ਲਈ ਨਵੇਂ ਬਿਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਸ ਬਿਲ ਨੂੰ ਰਾਸ਼ਟਰਪਤੀ ਟਰੰਪ ਦੀ ਮਨਜ਼ੂਰੀ ਦੇ ਲਈ ਵਾਈਟ ਹਾਊਸ ਭੇਜਿਆ ਗਿਆ ਹੈ।
ਦਰਅਸਲ, ਅਮਰੀਕੀ ਕਾਂਗਰਸ (ਸੰਸਦ) ਨੇ ਬੁਧਵਾਰ ਨੂੰ ਚੀਨੀ ਅਧਿਕਾਰੀਆਂ ਵਲੋਂ ਵੱਡੇ ਪੱਧਰ 'ਤੇ ਕੀਤੇ ਜਾ ਰਹੇ ਉਈਗਰ ਮੁਸਲਿਮਾਂ ਦੇ ਖ਼ਿਲਾਫ਼ ਅੱਤਿਆਚਾਰ ਨੂੰ ਲੈ ਕੇ ਪਾਬੰਦੀਆਂ ਲਈ ਇੱਕ ਬਿਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੰਨਿਆ ਜਾ ਰਿਹਾ ਕਿ ਇਸ ਨਾਲ ਅਮਰੀਕਾ ਤੇ ਚੀਨ ਦੇ ਰਿਸ਼ਤਿਆਂ ਵਿਚ ਤਣਾਅ ਵਧਣ ਦੀ ਸੰਭਾਵਨਾ ਹੈ।
ਹਾਊਸ ਆਫ਼ ਰਿਪ੍ਰਜ਼ੈਂਟੇਟਿਵ ਨੇ ਉਈਗਰ ਮਨੁੱਖੀ ਅਧਿਕਾਰ ਐਕਟ ਦੇ ਖ਼ਿਲਾਫ਼ ਸਿਰਫ ਇੱਕ ਵੋਟ ਦਿੱਤਾ , ਇਸ ਤੋਂ ਇਲਾਵਾ ਸਾਰੇ ਵੋਟ ਇਸ ਦੇ ਪੱਖ ਵਿਚ ਪਏ। ਇਸ ਦੇ ਕੁਝ ਘੰਟੇ ਬਾਅਦ ਹੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਹਾਂਗਕਾਂਗ ਮੁੱਦੇ 'ਤੇ ਵੀ ਚੀਨ ਨੂੰ ਘੇਰਨ ਦੇ ਲਈ ਇੱਕ ਕਦਮ ਚੁੱਕਿਆ।
ਮਨੁੱਖੀ ਅਧਿਕਾਰ ਸਮੂਹਾਂ ਦਾ ਕਹਿਣਾ ਹੈ ਕਿ ਘੱਟ ਤੋਂ ਘੱਟ 10 ਲੱਖ ਉਈਗਰ ਅਤੇ ਹੋਰ ਤੁਰਕੀ ਮੂਲ ਦੇ ਮੁਸਲਿਮਾਂ ਨੂੰ ਚੀਨ ਦੇ ਉਤਰ-ਪੱਛਮ ਵਿਚ ਸਥਿਤ ਜੀਨਜਿਆਂਗ  ਦੇ ਕੈਂਪਾਂ ਵਿਚ ਰੱਖਿਆ ਜਾ ਰਿਹਾ ਹੈ। ਇਨ੍ਹਾਂ ਕੈਂਪਾਂ ਵਿਚ ਉਨ੍ਹਾਂ ਦੇ ਨਾਲ ਮਾਰਕੁੱਟ ਅਤੇ ਤਰ੍ਹਾਂ ਤਰ੍ਹਾਂ ਦੇ ਅੱਤਿਆਚਾਰ ਕੀਤੇ ਜਾਂਦੇ ਹਨ। ਨਾਲ ਹੀ ਉਨ੍ਹਾਂ ਦਾ ਬਰੇਨਵਾਸ਼ ਵੀ ਕੀਤਾ ਜਾਂਦਾ ਹੈ।
ਅਮਰੀਕਾ ਵਿਚ ਹੇਠਲੇ ਸਦਨ ਦੀ ਸਪੀਕਾਰ ਨੈਂਸੀ ਪੇਲੋਸੀ ਨੇ ਕਿਹਾ ਕਿ ਜੇਕਰ ਅਮਰੀਕਾ ਵਪਾਰ ਹਿਤ ਨੂੰ ਦੇਖਦੇ ਹੋਏ ਚੀਨ ਵਿਚ ਹੋ ਰਹੇ ਮਨੁੱਖੀ ਅਧਿਕਾਰ ਉਲੰਘਣਾ 'ਤੇ ਕੁਝ ਨਹਂੀਂ ਕਹੇਗਾ ਤਾਂ ਅਸੀਂ ਦੁਨੀਆ ਵਿਚ ਕਿਸੇ ਵੀ ਥਾਂ 'ਤੇ ਨੈਤਿਕਤਾ ਦੇ ਤਹਿਤ ਕੁਝ ਕਹਿਣ ਦਾ ਅਧਿਕਾਰ ਖੋਹ ਦੇਣਗੇ।
ਰਿਪਬਲਿਕਨ ਆਨ ਦ ਹਾਊਸ ਫੌਰਨ ਅਫੇਅਰਸ ਕਮੇਟੀ ਦੇ ਮੁੱਖ ਨੇਤਾ ਮਾਈਕਲ ਮਕੌਲ ਨੇ ਚੀਨ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਚੀਨ ਨੇ ਇੱਕ ਪੂਰੀ ਸੰਸਕ੍ਰਿਤੀ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ। ਉਹ ਵੀ ਸਿਰਫ ਇਸ ਲਈ ਕਿਉਂਕਿ ਇਹ ਚੀਨ ਦੀ ਕਮਿਊਨਿਸਟ ਪਾਰਟੀ ਦੇ ਅਨੁਸਾਰ ਨਹੀਂ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.