ਪਟਿਆਲਾ, 28 ਮਈ, ਹ.ਬ. : ਇੱਥੇ ਪਾਤੜਾਂ ਦਿੜ੍ਹਬਾ ਰੋਡ 'ਤੇ ਪਿੰਡ ਦੁਗਾਲ ਵਿਚ ਇੱਕ ਬੇਕਾਬੂ ਕਾਰ ਡਰੇਨ ਵਿਚ ਡਿੱਗ ਗਈ। ਇਸ ਕਾਰਨ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ 3 ਨੌਜਵਾਨ ਗੰਭੀਰ ਫੱਟੜ ਹੋ ਗਏ। ਇਹ ਨੌਜਵਾਨ ਕਾਰ ਵਿਚ ਚੰਡੀਗੜ੍ਹ ਵੱਲ ਜਾ ਰਹੇ ਸੀ। ਪਿੰਡ ਦੁਗਾਲ ਦੇ ਕੋਲ ਕਾਰ ਬੇਕਾਬੂ ਹੋ ਗਈ ਅਤੇ ਡਰੇਨ ਵਿਚ ਡਿੱਗ ਗਈ।
ਕਾਰ ਨੂੰ ਡਰੇਨ ਵਿਚ ਡਿੱਗਦੇ ਦੇਖ ਰਾਹਗੀਰਾਂ ਅਤੇ ਆਸ ਪਾਸ ਦੇ ਲੋਕਾਂ ਨੇ ਉਸ ਵਿਚ ਸਵਾਰ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਕਾਰ ਵਿਚ ਸਵਾਰ ਪੰਜ ਲੋਕਾਂ ਵਿਚੋਂ ਦੋ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 3 ਗੰਭੀਰ ਜ਼ਖਮੀ ਹੋ ਗਏ। ਰਾਹਗੀਰਾਂ ਨੇ ਹਾਦਸੇ ਦੇ ਬਾਰੇ ਵਿਚ ਥਾਣਾ ਪਾਤੜਾਂ ਪੁਲਿਸ ਨੂੰ ਸੂਚਨਾ ਦਿੱਤੀ। ਮਾਰੇ ਗਏ ਨੌਜਵਾਨਾਂ ਦੀ ਪਛਾਣ ਲਾਡ ਬਨਜਾਰਾ ਦਿੜਬਾ ਨਿਵਾਸੀ ਯਾਦਪ੍ਰੀਤ ਸਿੰਘ ਅਤੇ ਸੰਗਰੂਰ ਦੇ ਚੱਠਾ ਨਨਹੇੜਾ Îਨਿਵਾਸੀ ਕੁਲਵਿੰਦਰ ਸਿੰਘ ਦੇ ਰੂਪ ਵਿਚ ਹੋਈ। ਪੁਲਿਸ ਨੇ ਦੋਵਾਂ ਦੀ ਲਾਸ਼ ਸਮਾਣਾ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਰਖਵਾ ਦਿੱਤੀ।
ਹਾਦਸੇ ਵਿਚ ਫਤਿਹਗੜ੍ਹ ਸਾਹਿਬ ਨਿਵਾਸੀ ਹਰਮਨ ਸਿੰਘ, ਪਿੰਡ ਘਨੌਰੀ ਨਿਵਾਸੀ ਗੁਰਬੀਰ ਸਿੰਘ ਅਤੇ ਹਨੀ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ। ਉਨ੍ਹਾਂ ਦੀ ਹਾਲਤ ਗੰਭੀਰ ਹੈ। ਉਨ੍ਹਾਂ ਨੂੰ ਨਿੱਜੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ। ਪੁਲਿਸ ਦੇ ਅਨੁਸਾਰ ਪੰਜ ਨੌਜਵਾਨ ਦਿੜ੍ਹਬਾ ਤੋਂ ਚੰਡੀਗੜ੍ਹ ਵੱਲ ਜਾ ਰਹੇ ਸੀ। ਜਿਵੇਂ ਹੀ ਕਾਰ ਪਿੰਡ ਦੁਗਾਲ ਦੇ ਕੋਲ ਪੁੱਜੀ ਤਾਂ ਡਿਵਾਈਡਰ ਨਾਲ ਟਕਰਾ ਗਈ ਅਤੇ ਡਰੇਨ ਵਿਚ ਡਿੱਗ ਪਈ।

ਹੋਰ ਖਬਰਾਂ »

ਹਮਦਰਦ ਟੀ.ਵੀ.