ਨਵੀਂ ਦਿੱਲੀ, 28 ਮਈ, ਹ.ਬ. : ਦੁਨੀਆ ਕੌਮਾਂਤਰੀ ਮਹਾਮਾਰੀ ਦੇ ਕਹਿਰ ਨਾਲ ਲਗਾਤਾਰ ਜੂਝ ਰਹੀ ਹੈ। ਵਰਲਡੋਮੀਟਰ ਦੇ ਮੁਤਾਬਕ ਦੁਨੀਆ ਭਰ ਵਿਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ  ਤਿੰਨ ਲੱਖ 57 ਹਜ਼ਾਰ ਤੋਂ ਜ਼ਿਆਦਾ ਹੋ ਗਈ ਅਤੇ 57 ਲੱਖ  89  ਹਜ਼ਾਰ ਤੋਂ ਜਿਆਦਾ ਲੋਕ ਸੰਕਰਮਿਤ ਹਨ ਜਦ ਕਿ ਕਰੀਬ 25 ਲੱਖ ਲੋਕਾਂ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ। ਦੁਨੀਆ ਭਰ ਵਿਚ ਸਭ ਤੋਂ ਜਿਆਦਾ ਪ੍ਰਭਾਵਤ ਦੇਸ਼ ਅਮਰੀਕਾ ਵਿਚ ਮ੍ਰਿਤਕਾਂ ਦੀ ਗਿਣਤੀ ਇੱਕ ਲੱਖ ਦੋ ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ ਅਤੇ 17
ਜੌਨ ਹੌਪਕਿੰਸ ਯੂਨੀਵਰਸਿਟੀ ਦੀ ਰਿਪੋਰਟ ਦੇ ਅਨੁਸਾਰ ਅਮਰੀਕਾ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਇੱਕ ਲੱਖ ਦੇ ਪਾਰ ਚਲੀ ਗਈ ਹੈ।
ਚਿਲੀ ਦੇ ਸਿਹਤ ਮੰਤਰਾਲੇ ਨੇ ਬੁਧਵਾਰ ਨੂੰ ਦੱਸਿਆ ਕਿ ਪਿਛਲੇ 24 ਘੰਟੇ ਵਿਚ ਦੇਸ਼ ਵਿਚ ਕੋਰੋਨਾ ਦੇ 4328 ਨਵੇਂ ਮਾਮਲੇ ਦਰਜ ਹੋਏ ਹਨ ਅਤੇ 35 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਵਿਚ ਕੋਰਨਾ ਦੇ ਕੁਲ ਮਾਮਲਿਆਂ ਦੀ ਗਿਣਤੀ ਹੁਣ 82,289 ਹੋ ਗਈ ਹੈ ਅਤੇ ਹੁਣ ਤੱਕ ਕੁਲ 841 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸਿਹਤ ਮੰਤਰਾਲੇ ਨੇ ਜਾਣਕਰੀ ਦਿੱਤੀ ਹੈ ਕਿ ਦੇਸ਼ ਵਿਚ 10 ਮਾਰਚ ਤੋਂ 10 ਮਈ ਦੇ ਵਿਚ ਮੌਤ ਦਰ ਵਧੀ ਹੈ। ਇਸ ਸਾਲ ਇਹ ਆਮ ਦੇ ਮੁਕਾਬਲੇ 55 ਫ਼ੀਸਦੀ ਜ਼ਿਆਦਾ ਹੈ। ਸਪੇਨ ਵਿਚ ਬੀਤੇ ਦੋ ਮਹੀਨੇ ਵਿਚ 43 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ।
ਫਰਾਂ ਸਵਿਚ ਸੰਸਦ ਦੇ ਦੋਵੇਂ ਸਦਨਾਂ ਨੇ ਬੁਧਵਾਰ ਨੂੰ ਸਮਾਰਟਫੋਨ ਐਪਲੀਕੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਐਪ ਕੋਰੋਨਾ ਸੰਕਰਮਿਤ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਾਉਣ ਦੇ ਲਈ ਵਰਤੋਂ ਵਿਚ ਲਿਆਈ ਜਾ ਰਹੀ ਹੈ। ਜਦ ਕਿ ਵਿਰੋਧੀ ਦਲਾਂ ਨੇ ਇਸ ਦਾ ਵਿਰੋਧ ਕੀਤਾ।
ਬ੍ਰਿਟੇਨ ਦੀ ਸਰਕਾਰ ਨੇ ਕੋਰੋਨਾ ਦੇ ਇਲਾਜ ਦੇ ਲਈ ਇਸਤੇਮਾਲ ਵਿਚ ਲਿਆਈ ਜਾ ਰਹੀ ਕਲੋਰੋਕਵੀਨ ਅਤੇ ਹਾਈਡਰੋਕਸੀ ਕਲੋਰੋਕਵੀਨ 'ਤੇ ਰੋਗ ਲਗਾ ਦਿੱਤੀ ਹੈ।
ਦੱਖਣੀ ਕੋਰੀਆ ਵਿਚ 40 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇੱਥੇ ਕੋਰੋਨਾ ਮਾਮਲਿਆਂ ਦੀ ਗਿਣਤੀ 11, 265 ਹੋ ਗਈ ਅਤੇ 269 ਲੋਕਾਂ ਦੀ ਮੌਤ ਹੋਈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.