ਚੰਡੀਗੜ੍ਹ , 28 ਮਈ (ਹਮਦਰਦ ਨਿਊਜ਼ ਸਰਵਿਸ) : ਪੰਜਾਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਤੇ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਰਾਜ ਸਭਾ ਦੀ ਕਮੇਟੀ ਆਨ ਸੁਬਾਰਡੀਨੇਟ ਲੈਜਿਸਲੇਸ਼ਨ ਦਾ ਚੇਅਰਮੈਨ ਥਾਪਿਆ ਗਿਆ ਹੈ। ਉਨ੍ਹਾਂ ਦੇ ਨਾਂ ਦੀ ਸਿਫ਼ਾਰਸ਼ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਕੀਤੀ ਗਈ ਸੀ। ਕਾਂਗਰਸ ਦੀ ਪਾਰਲੀਮੈਂਟ 'ਚ ਗਿਣਤੀ ਅਨੁਸਾਰ ਤਿੰਨ ਚੇਅਰਮੈਨੀਆਂ ਕਾਂਗਰਸ ਨੂੰ ਮਿਲੀਆਂ ਹਨ, ਜਿਨ੍ਹਾਂ 'ਚੋਂ ਇਕ ਦਾ ਮੁਖੀ ਕਾਂਗਰਸ ਵਲੋਂ ਸ. ਬਾਜਵਾ ਨੂੰ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਮੈਂਬਰ ਟੀ. ਸੁਬੀਰਾਮੀ ਰੈਡੀ ਇਸ ਕਮੇਟੀ ਦੇ ਮੁਖੀ ਸਨ, ਜੋ ਰਾਜ ਸਭਾ ਤੋਂ ਸੇਵਾਮੁਕਤ ਹੋ ਗਏ ਹਨ। ਇਹ ਕਮੇਟੀ ਕੇਂਦਰ ਸਰਕਾਰ ਵਲੋਂ ਬਣਾਏ ਜਾਣ ਵਾਲੇ ਕਾਨੂੰਨਾਂ, ਨਿਯਮਾਂ ਆਦਿ ਦੀ ਘੋਖ ਅਤੇ ਪੜਚੋਲ ਕਰਨ ਤੋਂ ਇਲਾਵਾ ਪਾਰਲੀਮੈਂਟ ਨੂੰ ਉਕਤ ਬਿੱਲ ਅਤੇ ਕਾਨੂੰਨ ਸੋਧਾਂ ਆਦਿ ਦੀ ਤਜਵੀਜ਼ ਨਾਲ ਭੇਜਦੀ ਹੈ।

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.