ਨਵੀਂ ਦਿੱਲੀ, 28 ਮਈ (ਹਮਦਰਦ ਨਿਊਜ਼ ਸਰਵਿਸ) : ਭਾਰਤ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ  ਪਿਛਲੇ 24 ਘੰਟੇ 'ਚ ਭਾਰਤ 'ਚ ਕੋਰੋਨਾ ਦੇ 6566 ਨਵੇਂ ਮਰੀਜ਼ ਮਿਲੇ ਹਨ ਅਤੇ 194 ਲੋਕਾਂ ਦੀ ਜਾਨ ਚਲੀ ਗਈ  ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 1 ਲੱਖ 58 ਹਜ਼ਾਰ 333 'ਤੇ ਪਹੁੰਚ ਗਈ ਹੈ। ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ 24 ਘੰਟੇ ਵਿੱਚ 3266 ਲੋਕ ਠੀਕ ਹੋਏ ਹਨ ਅਤੇ ਇਸ ਦੇ ਨਾਲ ਹੀ ਕੋਰੋਨਾ ਨਾਲ ਠੀਕ ਹੋਣ ਵਾਲੇ ਕੁਲ ਲੋਕਾਂ ਦੀ ਗਿਣਤੀ 67,692 ਹੋ ਗਈ ਹੈ। ਇਸ ਦੌਰਾਨ 194 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਮ੍ਰਿਤਕਾਂ ਦੀ ਗਿਣਤੀ ਵੱਧ ਕੇ 4,337 ਹੋ ਗਈ ਹੈ।
ਦੇਸ਼ 'ਚ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਹੁਣ 86,110 ਹੋ ਗਈ ਹੈ। ਸਭ ਤੋਂ ਵੱਧ ਕੋਰੋਨਾ ਮਾਮਲੇ ਮਹਾਰਾਸ਼ਟਰ (56,948) 'ਚ ਹਨ। ਇਸ ਤੋਂ ਇਲਾਵਾ ਤਾਮਿਲਨਾਡੂ, ਦਿੱਲੀ, ਗੁਜਰਾਤ ਜਿਹੇ ਸੂਬਿਆਂ 'ਚ ਸਭ ਤੋਂ ਜ਼ਿਆਦਾ ਕੋਰੋਨਾ ਮਰੀਜ਼ ਹਨ। ਰਾਹਤ ਦੀ ਗੱਲ ਇਹ ਹੈ ਕਿ ਇਕ ਪਾਸੇ ਜਿੱਥੇ ਰਿਕਵਰੀ ਦੀ ਦਰ ਵੱਧ ਰਹੀ ਹੈ, ਮੌਤ ਦਰ ਘੱਟ ਰਹੀ ਹੈ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਲਾਗ ਦੇ 6,387 ਮਾਮਲੇ ਸਾਹਮਣੇ ਆਏ ਸਨ ਅਤੇ 170 ਲੋਕਾਂ ਦੀ ਮੌਤ ਹੋ ਗਈ ਸੀ। ਮੰਗਲਵਾਰ ਨੂੰ ਦੇਸ਼ 'ਚ 24 ਘੰਟੇ ਵਿੱਚ ਕੋਰੋਨਾ ਵਾਇਰਸ ਦੇ 6,535 ਨਵੇਂ ਕੇਸ ਸਾਹਮਣੇ ਆਏ ਅਤੇ 146 ਮੌਤਾਂ ਹੋਈਆਂ ਸਨ। ਸੋਮਵਾਰ ਨੂੰ ਰਿਕਾਰਡ 6,977 ਨਵੇਂ ਕੇਸ ਸਾਹਮਣੇ ਆਏ ਸਨ। ਐਤਵਾਰ ਨੂੰ 6767 ਨਵੇਂ ਕੇਸ ਪਾਏ ਗਏ, 147 ਲੋਕਾਂ ਦੀ ਮੌਤ ਹੋ ਗਈ ਸੀ। ਦੇਸ਼ 'ਚ 25 ਮਾਰਚ ਤੋਂ ਲੌਕਡਾਊਨ ਲਾਗੂ ਹੈ, ਜਿਸ ਦਾ ਚੌਥਾ ਪੜਾਅ 31 ਮਈ ਨੂੰ ਖ਼ਤਮ ਹੋਣ ਜਾ ਰਿਹਾ ਹੈ। ਹਾਲਾਂਕਿ ਲੌਕਡਾਊਨ ਦੇ ਚੌਥੇ ਗੇੜ 'ਚ ਕਈ ਆਰਥਿਕ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਲਈ ਕਈ ਛੋਟਾਂ ਦਿੱਤੀਆਂ ਹਨ, ਪਰ ਵਿਦਿਅਕ ਅਦਾਰਿਆਂ ਨੂੰ ਹਾਲੇ ਖੋਲ੍ਹਣ ਦੀ ਮਨਜੂਰੀ ਨਹੀਂ ਹੈ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.