ਲਾਸ ਏਂਜਲਸ, 28 ਮਈ (ਹਮਦਰਦ ਨਿਊਜ਼ ਸਰਵਿਸ) : ਇੱਕ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇੱਕ-ਦੂਜੇ ਤੋਂ 6 ਫੁੱਟ ਦੀ ਦੂਰੀ ਬਣਾਉਣ ਦਾ ਨਿਯਮ ਕਾਫ਼ੀ ਨਹੀਂ ਹੈ, ਕਿਉਂਕਿ ਇਹ ਜਾਨਲੇਵਾ ਵਾਇਰਸ ਨਿੱਛਣ ਜਾਂ ਖੰਗਣ 'ਤੇ ਲਗਭਗ 20 ਫੁੱਟ ਦੀ ਦੂਰੀ ਤੱਕ ਜਾ ਸਕਦਾ ਹੈ। ਵਿਗਿਆਨੀਆਂ ਨੇ ਵੱਖ-ਵੱਖ ਵਾਤਾਵਰਣ ਦੀਆਂ ਸਥਿਤੀਆਂ ਵਿੱਚ ਖੰਗਣ, ਨਿੱਛਣ ਜਾਂ ਸਾਹ ਲੈਣ ਦੌਰਾਨ ਨਿਕਲਣ ਵਾਲੀਆਂ ਸੰਕ੍ਰਾਮਕ ਬੂੰਦਾਂ ਦੇ ਪ੍ਰਸਾਰ ਦਾ ਮਾਡਲ ਤਿਆਰ ਕੀਤਾ ਹੈ। ਇਸ ਵਿੱਚ ਪਤਾ ਲੱਗਾ ਕਿ ਕੋਰੋਨਾ ਵਾਇਰਸ ਸਰਦੀ ਅਤੇ ਨਮੀ ਵਾਲੇ ਮੌਸਮ ਵਿੱਚ ਤਿੰਨ ਗੁਣਾ ਤੱਕ ਫੈਲ ਸਕਦਾ ਹੈ। ਇਨ•ਾਂ ਵਿਗਿਆਨੀਆਂ ਵਿੱਚ ਅਮਰੀਕਾ ਦੇ ਸਾਂਤਾ ਬਾਰਬਰਾ ਸਥਿਤ ਕੈਲੇਫੋਰਨੀਆ ਯੂਨੀਵਰਸਿਟੀ ਦੇ ਵਿਗਿਆਨੀ ਵੀ ਸ਼ਾਮਲ ਹਨ। ਉਨ•ਾਂ ਮੁਤਾਬਕ ਨਿੱਛਣ ਜਾਂ ਖੰਗਣ ਵੇਲੇ ਨਿਕਲੀਆਂ ਸੰਕ੍ਰਾਮਕ ਬੂੰਦਾਂ ਵਿਸ਼ਾਣੂ ਨੂੰ 20 ਫੁੱਟ ਦੀ ਦੂਰੀ ਤੱਕ ਲਿਜਾ ਸਕਦੀਆਂ ਹਨ। ਲਿਹਾਜ਼ਾ, ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਲਈ ਮੌਜੂਦਾ ਛੇ ਫੁੱਟ ਦੀ ਸਮਾਜਿਕ ਦੂਰੀ ਦਾ ਨਿਯਮ ਇਸ ਮੁਤਾਬਕ ਠੀਕ ਨਹੀਂ ਹੈ। ਪਿਛਲੀ ਖੋਜ ਦੇ ਆਧਾਰ 'ਤੇ ਉਨ•ਾਂ ਨੇ ਦੱਸਿਆ ਕਿ ਨਿੱਛਣ, ਖੰਗਣ ਅਤੇ ਇੱਥੋਂ ਤੱਕ ਕਿ ਆਮ ਗੱਲਬਾਤ ਨਾਲ ਲਗਭਗ 40 ਹਜ਼ਾਰ ਬੂੰਦਾਂ ਨਿਕਲ ਸਕਦੀਆਂ ਹਨ। ਇਹ ਬੂੰਦਾਂ ਪ੍ਰਤੀ ਸਕਿੰਟ ਵਿੱਚ ਕੁਝ ਮੀਟਰ ਤੋਂ ਲੈ ਕੇ ਕੁਝ ਸੌ ਮੀਟਰ ਦੂਰ ਤੱਕ ਜਾ ਸਕਦੀਆਂ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.