ਸੀ.ਬੀ.ਐਸ.ਏ. ਨੇ ਡਰਾਈਵਰ ਗ੍ਰਿਫ਼ਤਾਰ ਕਰ ਕੇ ਆਰ.ਸੀ.ਐਮ.ਪੀ. ਹਵਾਲੇ ਕੀਤਾ

ਵੈਨਕੂਵਰ, 28 ਮਈ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਤੋਂ ਕੈਨੇਡਾ ਵਿਚ ਦਾਖ਼ਲ ਹੋ ਰਹੇ ਇਕ ਹੋਰ ਟਰੱਕ ਵਿਚੋਂ 20 ਕਿਲੋ ਕੋਕੀਨ ਬਰਾਮਦ ਕਰਦਿਆਂ ਇਕ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਫ਼ਿਲਹਾਲ ਡਰਾਈਵਰ ਦੀ ਸ਼ਨਾਖ਼ਤ ਜਨਤਕ ਨਹੀਂ ਕੀਤੀ ਗਈ ਜਿਸ ਨੂੰ ਅਮਰੀਕਾ ਤੋਂ ਬ੍ਰਿਟਿਸ਼ ਕੋਲੰਬੀਆ ਦੇ ਰਸਤੇ ਕੈਨੇਡਾ ਵਿਚ ਦਾਖ਼ਲ ਹੁੰਦਿਆਂ ਕਾਬੂ ਕੀਤਾ ਗਿਆ।ਸੀ.ਬੀ.ਐਸ.ਏ. ਵੱਲੋਂ ਜਾਰੀ ਬਿਆਨ ਮੁਤਾਬਕ 20 ਕਿਲੋ ਕੋਕੀਨ ਦੀ ਇਹ ਖੇਪ ਪਹਿਲੀ ਮਈ ਨੂੰ ਪੈਸੇਫ਼ਿਕ ਹਾਈਵੇਅ ਪੋਰਟ ਦੀ ਕਮਰਸ਼ੀਅਲ ਆਪ੍ਰੇਸ਼ਨਜ਼ ਇਕਾਈ ਵਿਖੇ ਬਰਾਮਦ ਕੀਤੀ ਗਈ। ਪੈਸੇਫ਼ਿਕ ਰੀਜਨ ਦੀ ਖੁਫ਼ੀਆ ਇਕਾਈ ਨਾਲ ਤਾਲਮੇਲ ਤਹਿਤ ਕੰਮ ਕਰਦਿਆਂ ਬਾਰਡਰ ਅਫ਼ਸਰਾਂ ਨੇ ਇਕ ਟਰੈਕਟਰ-ਟਰੇਲਰ ਦਾ ਡੂੰਘਾਈ ਨਾਲ ਮੁਆਇਨਾ ਕੀਤਾ ਤਾਂ ਗੜਬੜੀ ਮਹਿਸੂਸ ਹੋਈ।

ਹੋਰ ਖਬਰਾਂ »

ਹਮਦਰਦ ਟੀ.ਵੀ.