ਟਰੰਪ ਨੇ ਦੂਜੀ ਵਾਰ ਵਿਚੋਲਗੀ ਦੀ ਗੱਲ ਦੁਹਰਾਈ

ਨਵੀਂ ਦਿੱਲੀ,  29 ਮਈ , ਹ.ਬ. : ਭਾਰਤ ਅਤੇ ਚੀਨ ਦੇ ਵਿਚ ਸਰਹੱਦ ਵਿਵਾਦ 'ਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਚੀਨ ਦੇ ਨਾਲ ਜੋ ਕੁਝ ਚਲ ਰਿਹਾ ਹੈ। ਉਸ ਨਾਲ ਪ੍ਰਧਾਨ ਮੰਤਰੀ ਮੋਦੀ ਖੁਸ਼ ਨਹੀਂ ਹਨ। ਮੈਂ ਪ੍ਰਧਾਨ ਮੰਤਰੀ  ਮੋਦੀ ਨਾਲ ਗੱਲ ਕੀਤੀ। ਉਹ ਇਸ ਨੂੰ ਲੈ ਕੇ ਚੰਗੇ ਮੂਡ ਵਿਚ ਨਹੀਂ ਹੈ। ਟਰੰਪ ਨੇ ਵਾਈਟ ਹਾਊਸ ਵਿਚ ਮੀਡੀਆ ਨਾਲ ਗੱਲ ਕਰਦੇ ਸਮੇਂ ਦੋਵੇਂ ਦੇਸ਼ਾਂ ਵਿਚਾਲੇ ਵਿਚੋਲਗੀ ਕਰਨ ਦੀ ਗੱਲ ਮੁੜ ਦੁਹਰਾਈ। ਟਰੰਪ ਨੇ ਕਿਹਾ ਕਿ ਭਾਰਤ ਅਤੇ ਚੀਨ ਦੇ ਵਿਚ ਇੱਕ ਵੱਡਾ ਟਕਰਾਅ ਚਲ ਰਿਹਾ ਹੈ। ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਬਹੁਤ ਪਸੰਦ ਕਰਦਾ ਹਾਂ। ਉਹ ਬਹੁਤ ਚੰਗੇ ਇਨਸਾਨ ਹਨ। ਭਾਰਤ-ਚੀਨ ਵਿਚ ਵੱਡਾ ਵਿਵਾਦ ਹੈ। ਦੋਵੇਂ ਦੇਸ਼ਾਂ ਦੇ ਕੋਲ ਤਕਰੀਬਨ 1.4 ਅਰਬ ਆਬਾਦੀ ਹੈ। ਦੋਵੇਂ ਦੇਸ਼ਾਂ ਦੀ ਸੈਨਾ ਬਹੁਤ ਹੀ ਤਾਕਤਵਰ ਹਨ। ਭਾਰਤ ਖੁਸ਼ ਨਹੀਂ ਹੈ ਅਤੇ ਮੁਮਕਿਨ ਹੈ ਕਿ ਚੀਨ ਵੀ ਖੁਸ਼ ਨਹੀਂ ਹੈ।ਜਦਕਿ ਦੂਜੇ ਪਾਸੇ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਟਰੰਪ ਨਾਲ  ਮੋਦੀ ਦੀ ਗੱਲ ਹੋਈ ਨੂੰ ਤਕਰੀਬਨ 2 ਮਹੀਨੇ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ।ਟਰੰਪ ਨੂੰ ਉਨ੍ਹਾਂ ਦੇ ਵਿਚੋਲਗੀ ਵਾਲੇ ਟਵੀਟ ਨੂੰ ਲੈ ਕੇ ਸਵਾਲ ਕੀਤਾ ਗਿਆ। ਉਨ੍ਹਾਂ ਕਿਹਾ, ਜੇਕਰ ਮੇਰੇ ਕੋਲੋਂ ਮਦਦ ਮੰਗੀ ਜਾਂਦੀ ਹੈ ਤਾਂ ਮੈਂ ਇਹ ਵਿਚੋਲਗੀ ਕਰਾਂਗਾ। ਇਸ ਤੋਂ ਪਹਿਲਾਂ ਟਰੰਪ ਨੇ ਮੰਗਲਵਾਰ ਨੂੰ ਟਵੀਟ ਵਿਚ ਕਿਹਾ ਸੀ, ਅਸੀਂ ਭਾਰਤ ਅਤੇ ਚੀਨ ਨੂੰ ਦੱਸਿਆ ਹੈ ਕਿ ਅਮਰੀਕਾ ਦੋਵਾਂ ਦੇ ਵਿਚ ਸਰਹੱਦੀ ਵਿਵਾਦ ਵਿਚ ਵਿਚੋਲਗੀ ਕਰਨ ਲਈ ਤਿਆਰ ਹੈ।ਭਾਰਤੀ ਵਿਦੇਸ਼ ਮੰਤਰਾਲੇ ਨੇ ਟਰੰਪ ਪੇਸ਼ਕਸ਼ 'ਤੇ ਅਪਣਾ ਰੁਖ ਸਪਸ਼ਟ ਕੀਤਾ। ਮੰਤਰਾਲੇ ਨੇ ਕਿਹਾ ਕਿ ਗੁਆਂਢੀ ਦੇ ਨਾਲ ਮਸਲੇ ਦਾ ਸ਼ਾਂਤੀਪੁਰਣ ਹਲ ਕੱਢਣ ਦੇ ਲਈ ਕੂਟਨੀਤਕ ਪੱਧਰ 'ਤੇ ਕੋਸ਼ਿਸ਼ ਜਾਰੀ ਹੈ। ਟਰੰਪ ਪਹਿਲਾਂ ਵੀ ਕਸ਼ਮੀਰ ਮੁੱਦੇ 'ਤੇ ਭਾਰਤ ਅਤੇ ਪਾਕਿਸਤਾਨ ਦੇ ਵਿਚ ਵਿਚੋਲਗੀ ਕਰਨ ਦੀ ਗੱਲ ਕਹਿ ਚੁੱਕੇ ਹਨ। ਜਿਸ ਨੁੰ ਭਾਰਤ ਨੇ ਠੁਕਰਾ ਦਿੱਤਾ ਸੀ। ਭਾਰਤ ਨੇ ਕਿਹਾ ਸੀ ਕਿ ਇਹ ਉਸਦਾ ਅੰਦਰੂਨੀ ਮਸਲਾ ਹੈ।ਲਦਾਖ ਵਿਚ ਹਾਲ ਹੀ ਵਿਚ ਗਾਲਵਨ ਨਾਲਾ ਏਰੀਆ ਦੇ ਕੋਲ ਚੀਨ ਅਤੇ ਭਾਰਤ ਦੇ ਵਿਚ ਤਣਾਅ ਵਧ ਗਿਆ ਹੈ। ਚੀਨ ਕਰੀਬ ਉਕੇ 5 ਹਜ਼ਾਰ ਜਵਾਨ ਤੈਨਾਤ ਕਰ ਚੁੱਕਾ ਹੈ।  ਇਸੇ ਮਹੀਨੇ ਦੋਵੇਂ ਸੈਨਾਵਾਂ ਦੇ ਵਿਚ ਤਿੰਨ ਵਾਰ ਅਲੱਗ ਅਲੱਗ ਜਗ੍ਹਾ 'ਤੇ ਟਕਰਾਅ ਹੋ ਚੁੱਕਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.