ਨਵੀਂ ਦਿੱਲੀ,  29 ਮਈ , ਹ.ਬ. : ਦੁਨੀਆ ਵਿਚ ਕੋਰੋਨਾ ਮਹਾਮਾਰੀ ਨਾਲ ਹੁਣ ਤੱਕ 58 ਲੱਖ ਤੋਂ ਜ਼ਿਆਦਾ ਲੋਕ ਪੀੜਤ ਹੋ ਚੁੰਕੇ ਹਨ। ਜਦ ਕਿ 3 ਲੱਖ 58 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਦੇ ਚਲਦਿਆਂ ਅਪਣੀ ਜਾਨ ਗੁਆ ਚੁੱਕੇ ਹਨ।  ਇਸ ਦੌਰਾਨ ਕਈ ਦੇਸ਼ਾਂ ਵਿਚ ਮਰਨ ਵਾਲਿਆਂ ਦੀ ਯਾਦ ਵਿਚ ਸੋਗ ਮਨਾਇਆ ਜਾਣ ਲੱਗਾ ਹੈ। ਅਮਰੀਕਾ ਵਿਚ ਇੱਕ ਲੱਖ ਤੋਂ ਜ਼ਿਆਦਾ ਮੌਤਾਂ 'ਤੇ ਰਾਸ਼ਟਰਪਤੀ ਚੋਣ ਵਿਚ ਟਰੰਪ ਦੇ ਸੰਭਾਵਤ ਵਿਰੋਧੀ ਜੋਅ ਬਿਡੇਨ ਨੇ ਸੋਗ ਸੰਦੇਸ਼ ਜਾਰੀ ਕੀਤਾ। ਜਦ ਕਿ ਸਪੇਨ ਵਿਚ 5 ਜੂਨ ਤੱਕ ਸੋਗ ਦਾ ਐਲਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਅਮਰੀਕਾ ਵਿਚ ਹੁਣ ਤੱਕ 1,02,116 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦ ਕਿ 17,46,335 ਲੋਕ ਕੋਰੋਨਾ ਵਾਇਰ ਨਾਲ ਪੀੜਤ ਹੋਏ ਹਨ। ਡੈਮੋਕਰਟਿਕ ਪਾਰਟੀ ਦੇ ਸੰਭਾਵਤ ਉਮੀਦਵਾਰ ਜੋਅ ਬਿਡੇਨ ਨੇ Îਇੱਕ ਲੱਖ ਤੋਂ ਜ਼ਿਆਦਾ ਮੌਤਾਂ 'ਤੇ ਵੀਡੀਓ ਜਾਰੀ ਕਰਕੇ ਸੋਗ ਸੰਦੇਸ਼ ਵਿਚ ਕਿਹਾ ਕਿ ਜੋ ਲੋਕ ਵੀ ਇਸ ਨਾਲ ਪ੍ਰਭਾਵਤ ਹੋਏ ਹਨ ਉਨ੍ਹਾਂ ਦੇ ਨੁਕਸਾਨ ਦੇ ਲਈ ਬਹੁਤ ਖੇਦ ਹੈ।  ਉਨ੍ਹਾਂ ਕਿਹ ਕਿ ਇਹ ਦੇਸ਼ ਆਪ ਦੇ ਨਾਲ ਸੋਗ ਮਨਾ ਰਿਹਾ ਹੈ।
ਉਧਰ ਕੋਵਿਡ 19 ਵਿਚ ਜਾਨ ਗਵਾਉਣ ਵਾਲਿਆਂ ਦੀ ਯਾਦ ਵਿਚ ਸਪੇਨ ਵਿਚ 10 ਦਿਨ ਦੇ ਸੋਗ ਦਾ ਐਲਾਨ ਕੀਤਾ ਗਿਆ ਹੈ।  ਸਪੇਨ ਵਿਚ 27 ਹਜ਼ਾਰ ਤੋਂ ਜ਼ਿਆਦਾ ਲੋਕ ਜਾਨ ਗੁਆ ਚੁੱਕੇ ਹਨ। ਸਪੇਨ ਵਿਚ 5 ਜੂਨ ਤੱਕ ਕੌਮੀ ਸੋਗ ਦਾ ਐਲਾਨ ਕੀਤਾ ਹੈ। ਬਰਾਜ਼ੀਲ ਵਿਚ ਵੀ 25 ਹਜ਼ਾਰ ਤੋਂ ਜਾਨਾਂ ਜਾ ਚੁੱਕੀਆਂ ਹਨ।  ਮੈਕਸਿਕੋ ਵਿਚ ਵੀ ਮਰਨ ਵਾਲਿਆਂ ਦੀ ਗਿਣਤੀ 8597 ਹੋ ਗਈ ਹੈ।  ਰੂਸ ਵਿਚ ਵੀ ਮਰਨ ਵਾਲਿਆਂ ਦੀ ਗਿਣਤੀ 4142 ਹੋ ਗਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.