ਨਵੀਂ ਦਿੱਲੀ, 29 ਮਈ (ਹਮਦਰਦ ਨਿਊਜ਼ ਸਰਵਿਸ) : ਭਾਰਤ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਤੇ ਹੁਣ 24 ਘੰਟੇ 'ਚ ਕੋਰੋਨਾ ਦੇ ਹੁਣ ਤੱਕ ਦੇ ਸਭ ਤੋਂ ਵੱਧ ਮਾਮਲੇ 7466 ਨਵੇਂ ਮਰੀਜ਼ ਮਿਲੇ ਹਨ। ਇਸ ਤੋਂ ਇਲਾਵਾ ਇਨ੍ਹਾਂ ਘੰਟਿਆਂ ਵਿੱਚ ਹੀ ਕੋਰੋਨਾ ਭਾਰਤ ਵਿੱਚ 175 ਲੋਕਾਂ ਦੀ ਜਾਨ ਲੈ ਚੁੱਕਾ ਹੈ ਨਵੇਂ ਕੇਸ ਆਉਣ ਨਾਲ ਦੇਸ਼ 'ਚ ਕੋਰੋਨਾ ਦੀ ਲਪੇਟ 'ਚ ਆਏ ਕੁੱਲ ਲੋਕਾਂ ਦੀ ਗਿਣਤੀ 1,65,799 ਹੋ ਗਈ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ 'ਚ ਹੁਣ ਕੋਰੋਨਾ ਦੇ 89,987 ਐਕਟਿਵ ਮਾਮਲੇ ਹਨ। ਕੋਰੋਨਾ ਮਹਾਂਮਾਰੀ ਕਾਰਨ 4706 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 71,105 ਲੋਕ ਵਾਇਰਸ ਦੀ ਲਾਗ ਤੋਂ ਠੀਕ ਹੋ ਚੁੱਕੇ ਹਨ। ਦੇਸ਼ 'ਚ ਹੁਣ ਤਕ ਕੁਲ 4,706 ਲੋਕਾਂ ਦੀ ਕੋਰੋਨਾ ਲਾਗ ਕਾਰਨ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ ਮਹਾਰਾਸ਼ਟਰ 'ਚ 1982 ਮੌਤਾਂ ਹੋਈਆਂ ਹਨ। ਗੁਜਰਾਤ 'ਚ 960 ਲੋਕਾਂ ਦੀ ਮੌਤ ਹੋਈ ਹੈ। ਮੱਧ ਪ੍ਰਦੇਸ਼ 'ਚ ਇਹ ਗਿਣਤੀ 321 ਹੈ। ਦਿੱਲੀ 'ਚ ਲਾਗ ਕਾਰਨ ਆਪਣੀ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ 316 ਅਤੇ ਪੱਛਮੀ ਬੰਗਾਲ 'ਚ 295 ਹੈ। ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੋਵਾਂ 'ਚ 180 ਅਤੇ 197 ਲੋਕਾਂ ਦੀ ਲਾਗ ਕਾਰਨ ਮੌਤ ਹੋ ਚੁੱਕੀ ਹੈ। ਤਾਮਿਲਨਾਡੂ 'ਚ 127, ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਦੋਵਾਂ ਸੂਬਿਆਂ ਵਿੱਚ 57-57 ਲੋਕਾਂ ਦੀ ਮੌਤ ਹੋਈ ਹੈ। ਕੋਵਿਡ-19 ਕਾਰਨ ਕਰਨਾਟਕ 'ਚ ਮਰਨ ਵਾਲਿਆਂ ਦੀ ਗਿਣਤੀ 44 ਅਤੇ ਪੰਜਾਬ 'ਚ 40 'ਤੇ ਪਹੁੰਚ ਗਈ ਹੈ। ਜੰਮੂ ਕਸ਼ਮੀਰ 'ਚ 24, ਹਰਿਆਣਾ 'ਚ 17, ਬਿਹਾਰ 'ਚ 13, ਉਡੀਸਾ 'ਚ 7, ਕੇਰਲ 'ਚ 6, ਹਿਮਾਚਲ ਪ੍ਰਦੇਸ਼ 'ਚ 5, ਝਾਰਖੰਡ, ਉਤਰਾਖੰਡ, ਚੰਡੀਗੜ੍ਹ ਅਤੇ ਅਸਾਮ 'ਚ 4-4 ਮੌਤਾਂ ਹੋਈਆਂ ਹਨ। ਮੇਘਾਲਿਆ 'ਚ ਕੋਵਿਡ-19 ਕਾਰਨ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਵੀਰਵਾਰ ਨੂੰ ਮੁੰਬਈ 'ਚ ਕੋਰੋਨਾ ਵਾਇਰਸ ਦੇ 1438 ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਹੁਣ ਮੁੰਬਈ 'ਚ ਕੋਰੋਨਾ ਦਾ ਕੁਲ ਅੰਕੜਾ 35,000 ਨੂੰ ਪਾਰ ਕਰ ਗਿਆ ਹੈ, ਜਦਕਿ ਇਸ ਮਹਾਂਮਾਰੀ ਕਾਰਨ 38 ਹੋਰ ਲੋਕਾਂ ਦੀ ਮੌਤ ਹੋਣ ਨਾਲ ਜਾਨ ਗੁਆਉਣ ਵਾਲੇ ਕੁਲ ਲੋਕਾਂ ਦੀ ਗਿਣਤੀ 1100 ਤੋਂ ਵੱਧ ਹੋ ਗਈ ਹੈ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.