ਪ੍ਰਸਿੱਧ ਰੰਗਕਰਮੀ ਅਤੇ ਫਿਲਮ ਅਦਾਕਾਰ ਛਿੰਦਰ ਸ਼ਰਮਾ ਹਮੇਸ਼ਾ ਹੀ ਆਪਣੀ ਅਦਾਕਾਰੀ ਰਾਹੀਂ ਦਰਸ਼ਕਾਂ ਦੀ ਪਹਿਲੀ ਪਸੰਦ ਬਣਦੇ ਆ ਰਹੇ ਹਨ। ਬਹੁਤ ਸਾਰੇ ਖੂਬਸੂਰਤ ਗੀਤਾਂ ਅਤੇ ਨਾਟਕਾਂ 'ਚ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਛਿੰਦਰ ਸ਼ਰਮਾ ਇੱਕ ਵਾਰ ਫਿਰ ਪੰਜਾਬੀ ਲਘੂ ਫਿਲਮ 'ਰੋਟੀ' ਲੈ ਕੇ ਦਰਸ਼ਕਾਂ ਦੇ ਰੂ-ਬਰੂ ਹੋਏ. ਹਨ। ਇਸ ਫਿਲਮ ਨੂੰ ਵੱਡੀ ਗਿਣਤੀ ਵਿੱਚ ਦਰਸ਼ਕਾਂ ਵੱਲੋਂ? ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਫਿਲਮ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਅ ਲ?ੀ ਲਗਾਏ ਗਏ ਕਰਫਿਊ ਦੌਰਾਨ ਆਮ ਇਨਸਾਨ ਦੇ ਹਾਲਾਤ ਬਿਆਨ ਕਰਦੀ ਹੈ। ਛਿੰਦਰ ਸ਼ਰਮਾ ਨੇ ਆਖਿਆ ਇਸ ਫਿਲਮ ਦੀ ਵਿਸ਼ੇਸ਼ਤਾ ਇਹ ਹੈ ਕੇ ਇਸਦੀ ਸ਼ੂਟਿੰਗ ਪ੍ਰੋਡਕਸ਼ਨ ਯੂਨਿਟ ਪ੍ਰੋਫੈਸ਼ਨਲ ਕੈਮਰਾ ਅਤੇ ਹੋਰ ਫਿਲਮੀ ਸੰਗੀਤ ਸਮਾਨ ਦੇ ਬਿਨ੍ਹਾਂ, ਲਾਕਡਾਉਨ ਦੋਰਾਨ ਹੀ ਕੀਤੀ ਗਈ ਹੈ। ਬੇਸ਼ੱਕ ਇਸ 'ਚ ਬਹੁਤ ਸਾਰੀਆਂ  ਤਕਨੀਕੀ ਕਮੀਆਂ ਰਹਿ ਗਈਆਂ ਹੋਣਗੀਆਂ ਪਰ ਫਿਰ ਵੀ ਸਰੋਤਿਆ ਨੇ ਇਸਨੂੰ ਭਰਵਾਂ ਹੁੰਗਾਰਾ ਦਿੱਤਾ ਹੈ।
ਕਿੰਗ ਰਿਕਾਰਡਜ਼ ਅਤੇ ਸੁਰਿੰਦਰ ਐੱਸ ਸੇਖੋਂ ਵੱਲੋਂ ਪੇਸ਼ ਕੀਤੀ ਇਸ ਫਿਲਮ ਦੀ ਕਹਾਣੀ ਰੀਤੂਕਾ ਜੋਲੀ ਦੁਆਰਾ ਲਿਖੀ ਗਈ ਹੈ ਤੇ ਸੰਵਾਦ ਛਿੰਦਰਪਾਲ ਸ਼ਰਮਾ ਵੱਲੋਂ ਤਿਆਰ ਕੀਤੇ ਹਨ । ਫਿਲਮ 'ਚ ਸੰਗੀਤ ਮਨਜੀਤ ਬੁੱਕਨ ਅਤੇ ਪੋਸਟਰ ਡਿਜ਼ਾਈਨ ਸੁਰਿੰਦਰ ਐੱਸ ਸੇਖੋਂ ਵੱਲੋਂ ਕੀਤਾ ਗਿਆ ਹੈ । ਗਰੀਬ ਦੀ ਜ਼ਿੰਦਗੀ ਤੇ ਅਧਾਰਿਤ ਇਸ ਫਿਲਮ 'ਚ ਰਮਨਪ੍ਰੀਤ, ਪੁਸ਼ਪਿੰਦਰ ਸ਼ਰਮਾ, ਮੀਨਾਕਸ਼ੀ ਅਤੇ ਛਿੰਦਰ ਸ਼ਰਮਾ ਨੇ ਅਦਾਕਾਰੀ ਨਾਲ ਸਰੋਤਿਆਂ ਨੂੰ ਨਿਰਾਸ਼ ਨਹੀ ਹੋਣ ਦਿੱਤਾ । ਫਿਲਮ ਦੇ ਡਾਇਰੈਕਟਰ ਛਿੰਦਰਪਾਲ ਸ਼ਰਮਾ ਬਹੁਤ ਜਲਦੀ ਨਵੀਂ ਲਘੂ ਫਿਲਮ ਸਰੋਤਿਆਂ ਦੇ ਰੂ-ਬਰੁ ਕਰੇਗਾ।
ਪੈਰੀ ਪਰਗਟ, 81461-02593
 

ਹੋਰ ਖਬਰਾਂ »

ਹਮਦਰਦ ਟੀ.ਵੀ.