ਪੇਈਚਿੰਗ, 30 ਮਈ, ਹ.ਬ. : ਪਰਵਾਰ ਦੇ ਕਿਸੇ ਮੈਂਬਰ ਵਿਚ ਕੋਰੋਨਾ ਵਾਇਰਸ ਦੇ ਲੱਛਣ ਦਿਖਣ ਤੋਂ ਪਹਿਲਾਂ ਘਰ ਵਿਚ ਮਾਸਕ ਪਹਿਨਣ ਨਾਲ ਪਰਵਾਰ ਵਿਚ ਇਸ ਨੂੰ ਫੈਲਣ  ਤੋਂ ਰੋਕਣ ਵਿਚ ਮਦਦ ਮਿਲ ਸਕਦੀ ਹੈ। ਇੱਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ। ਬੀਐਮਜੇ ਗੋਲਬਲ ਹੈਲਥ ਪੱਤ੍ਰਿਕਾ ਵਿਚ ਪ੍ਰਕਾਸ਼ਤ ਇੱਕ ਅਧਿਐਨ ਵਿਚ ਇਹ ਗੱਲ ਕਹੀ ਗਈ ਹੈ। ਇਹ ਅਧਿਐਨ ਚੀਨ ਦੇ ਪਰਵਾਰਾਂ 'ਤੇ ਕੀਤਾ ਗਿਆ।
ਇਸ ਵਿਚ ਦਰਸਾਇਆ ਗਿਆ ਕਿ ਪਰਵਾਰ ਦੇ ਪਹਿਲੇ ਵਿਅਕਤੀ ਵਿਚ ਵਾਇਰਸ ਦੇ ਲੱਛਣ ਦਿਖਣ ਤੋਂ ਪਹਿਲਾਂ ਘਰ ਵਿਚ ਮਾਸਕ ਪਹਿਨਣਾ ਵਾਇਰਸ ਦੀ ਰੋਕਥਾਮ ਵਿਚ 79 ਪ੍ਰਤੀਸ਼ਤ ਪ੍ਰਭਾਵਸ਼ਾਲੀ ਹੋ ਸਕਦਾ ਹੈ। ਦੱਸਿਆ ਗਿਆ ਕਿ ਲੱਛਣ ਦਿਖਣ ਤੋਂ ਬਾਅਦ ਘਰ ਵਿਚ ਮਾਸਕ ਪਹਿਨਣ ਨਾਲ ਵਾਇਰਸ ਫੈਲਣ ਵਿਚ ਮਦਦ ਨਹੀ ਮਿਲਦੀ। ਅਧਿਐਨ ਵਿਚ ਦੱਸਿਆ ਗਿਆ ਕਿ ਕੀਟਾਣੂੰਨਾਸ਼ਕਾਂ ਦਾ ਰੋਜ਼ਾਨਾ ਇਸਤੇਮਾਲ ਕਰਨ, ਖਿੜਕੀਆਂ ਖੋਲ੍ਹਣ ਅਤੇ ਘੱਟ ਤੋਂ ਘੱਟ ਇੱਕ ਮੀਟਰ ਦੀ ਦੂਰੀ ਬਣਾਈ ਰੱਖਣ ਨਾਲ ਵਾਇਰਸ ਫੈਲਣ ਦਾ ਖ਼ਤਰਾ ਘੱਟ ਹੁੰਦਾ ਹੈ।  ਇਸ ਤੋਂ ਇਲਾਵਾ ਇੱਕ ਮੇਜ 'ਤੇ ਇਕੱਠੇ ਬੈਠ ਕੇ ਖਾਣਾ ਖਾਣ ਜਾਂ ਟੀਵੀ ਦੇਖਣ ਨਾਲ ਵੀ ਖ਼ਤਰਾ 18 ਗੁਣਾ ਵਧ ਜਾਂਦਾ ਹੈ।  ਉਨ੍ਹਾਂ ਕਿਹਾ ਕਿ ਘਰ ਵਿਚ ਸਫਾਈ ਦੇ ਲਈ ਬਲੀਚ ਜਾਂ ਕੀਟਾਣੂੰ ਨਾਸ਼ਕਾਂ ਦੀ ਲਗਾਤਾਰ ਵਰਤੋਂ ਨਾਲ ਅਤੇ ਮਾਸਕ ਪਹਿਨਣ ਨਾਲ ਵਾਇਰਸ ਦਾ ਖ਼ਤਰਾ ਘੱਟ ਹੁੰਦਾ ਹੈ।

ਹੋਰ ਖਬਰਾਂ »

ਰਾਸ਼ਟਰੀ

ਹਮਦਰਦ ਟੀ.ਵੀ.