ਅਮਰੀਕਾ ਵਿਚ 24 ਘੰਟੇ ਦੌਰਾਨ  ਹੋਈਆਂ 1225 ਮੌਤਾਂ
ਨਵੀਂ ਦਿੱਲੀ, 30 ਮਈ, ਹ.ਬ. : ਦੁਨੀਆ ਕੌਮਾਂਤਰੀ ਮਹਾਮਾਰੀ ਕੋਰੋਨਾ ਦੇ ਕਹਿਰ ਨਾਲ ਲਗਾਤਾਰ ਜੂਝ ਰਹੀ ਹੈ। ਵਰਲਡੋਮੀਟਰ ਮੁਤਾਬਕ ਦੁਨੀਆ ਵਿਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 3 ਲੱਖ 64 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ ਜਦ ਕਿ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 60 ਲੱਖ ਦੇ ਕਰੀਬ ਹੋ ਗਈ ਹੈ।
ਜੌਂਸ ਹੌਪਕਿੰਸ ਯੂਨੀਵਰਸਿਟੀ ਦੀ ਰਿਪੋਰਟ ਦੇ ਅਨੁਸਾਰ ਅਮਰੀਕਾ ਵਿਚ ਕੋਰੋਨਾ ਕਾਰਨ ਬੀਤੇ 24 ਘੰਟੇ ਵਿਚ 1225 ਲੋਕਾਂ ਦੀ ਮੌਤ ਹੋ ਗਈ ਹੈ। ਬਰਾਜ਼ੀਲ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 27,878 ਹੋ ਗਈ ਹੈ।  ਦੇਸ਼ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੇ ਦੇਸ਼ ਵਿਚ ਲਾਕਡਾਊਨ ਲਾਗੂ ਕਰਨ 'ਤੇ ਨਰਾਜ਼ਗੀ ਜਤਾਈ ਹੈ। ਉਨ੍ਹਾਂ ਕਿਹਾ ਕਿ ਸਭ ਕੁਝ ਬੰਦ ਕਰਨਾ ਦੇਸ਼ ਦਾ ਅਪਮਾਨ ਹੈ।
ਦੁਨੀਆ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਮੁਸਲਿਮ ਦੇਸ਼ ਇੰਡੋਨੇਸ਼ੀਆ ਵਿਚ ਕੋਰੋਨਾ ਵਾਇਰਸ ਦੇ ਕਾਰਨ ਹਫ਼ਤਿਆਂ ਤੱਕ ਬੰਦ ਮਸਜਿਦਾਂ ਨੂੰ ਮੁੜ ਤੋਂ ਖੋਲ੍ਹਣ ਦੀ ਆਗਿਆ ਦਿੱਤੀ ਗਈ।
ਇਸ ਤੋਂ ਬਾਅਦ ਦੇਸ਼ ਦੇ ਕੁਝ ਹਿੱਸਿਆਂ ਵਿਚ ਮਸਜਿਦਾਂ  'ਚ ਨਮਾਜ਼ ਪੜ੍ਹੀ ਗਈ। ਇਸ ਦੌਰਾਨ ਇੱਕ ਮੀਟਰ ਦੀ ਦੂਰੀ ਦੇ ਨਿਯਮ ਦਾ ਸਖ਼ਤੀ ਨਾਲ ਪਾਲਣ ਕੀਤਾ ਗਿਆ।
ਫਰਾਂਸ ਦੇ ਪ੍ਰਧਾਨ ਮੰਤਰੀ ਫਿਲਿਪ ਨੇ ਕਿਹਾ ਕਿ ਪੈਰਿਸ ਕੋਰੋਨਾ ਦੇ ਰੈਡ ਜ਼ੋਨ ਤੋਂ ਬਾਹਰ ਹੋ ਗਿਅ ਹੈ। ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਵਾਇਰਸ ਘੱਟ ਹੋਇਆ ਹੈ। ਹੁਣ ਦੇਸ਼ ਵਿਚ ਲੌਕਡਾਊਨ ਵਿਚ ਰਹਿਣ ਦੇਣ ਦਾ ਦੂਜਾ ਪੜਾਅ ਸ਼ੁਰੂ ਹੋਵੇਗਾ।
ਫਿਲੀਪੀਂਸ ਦੇ ਰਾਸ਼ਟਰਪਤੀ ਰੋਡ੍ਰਿਗੋ ਨੇ ਕੋਰੋਨਾ ਵਾਇਰਸ  ਕਾਰਨ ਲਾਏ ਗਏ ਲੌਕਡਾਊਨ ਵਿਚ ਸੋਮਵਾਰ ਤੋਂ ਢਿੱਲ ਦੇਣ ਦਾ ਐਲਾਨ ਕੀਤਾ ਹੈ।
ਰੂਸ ਵਿਚ ਪਿਛਲੇ 24 ਘੰਟੇ ਵਿਚ ਕੋਰੋਨਾ ਵਾਇਰਸ ਨਾਲ 232 ਲੋਕਾਂ ਦੀ ਮੌਤ ਹੋਈ  ਹੈ। ਦੇਸ਼ ਵਿਚ ਹੁਣ ਤੱਕ 4374 ਲੋਕਾਂ ਦੀ ਮੌਤ ਹੋ ਚੁੱਕੀ ਹੈ।  ਦੂਜੇ ਪਾਸੇ ਦੱਖਣੀ ਕੋਰੀਆ ਵਿਚ ਬੀਤੇ 24  ਘੰਟੇ ਵਿਚ ਕੋਰੋਨਾ ਦੇ 58 ਨਵੇਂ ਮਾਮਲੇ ਸਾਹਮਣੇ ਆਏ ਹਨ।  ਇਹ ਜ਼ਿਆਦਾਤਰ ਸਿਓਲ ਵਿਚ ਮਿਲੇ ਹਨ। ਇੱਥੇ ਕੁਲ ਮਰੀਜ਼ਾਂ ਦੀ ਗਿਣਤੀ 11 ਹਜ਼ਾਰ 402 ਹੋ ਗਈ ਹੈ। ਜਦ ਕਿ ਮਰਨ ਵਾਲਿਆਂ ਦੀ ਗਿਣਤੀ 269 ਹੈ। ਪ੍ਰਧਾਨ ਮੰਤਰੀ ਨੇ ਗੋਦਾਮਾਂ ਅਤੇ ਭੀੜ ਵਾਲੀ ਜਗ੍ਹਾ 'ਤੇ ਕੰਮ ਕਰਨ ਵਾਲਿਆਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.