ਨਵੀਂ ਦਿੱਲੀ, 30 ਮਈ, ਹ.ਬ. : ਕੋਰੋਨਾ ਵਾਇਰਸ ਲਾਕਡਾਊਨ ਦੇ ਇਕ ਸਮੇਂ ਹਰ ਕੋਈ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਰਿਹਾ ਹੈ। ਉਥੇ ਹੀ ਸਟਾਰਸ ਵੀ ਲਾਕਡਾਊਨ ਵਿਚ ਆਪਣੀਆਂ ਥ੍ਰੋਬੈਕ ਤਸਵੀਰਾਂ ਨੂੰ ਸ਼ੇਅਰ ਕਰਦੇ ਨਜ਼ਰ ਆ ਰਹੇ ਹਨ। ਇਸੇ ਦੌਰਾਨ, 'ਭਾਈ', 'ਹਸੀਨਾ ਮਾਨ ਜਾਵੇਗੀ' ਅਤੇ 'ਵਿਰਾਸਤ' ਜਿਹੀਆਂ ਫ਼ਿਲਮਾਂ ਵਿਚ ਨਜ਼ਰ ਆ ਚੁੱਕੀ ਅਦਾਕਾਰਾ ਪੂਜਾ ਬੱਤਰਾ ਨੇ ਵੀ ਲਾਕਡਾਊਨ ਵਿਚ ਆਪਣੀਆਂ ਮਿੱਠੀਆਂ ਯਾਦਾਂ ਨੂੰ ਸੋਸ਼ਲ ਮੀਡੀਆ ਪਲੇਸਫਾਰਮ 'ਤੇ ਸਾਂਝਾ ਕੀਤਾ ਹੈ। ਪੂਜਾ ਨੇ ਆਪਣੇ ਇੰਸਟਾਗ੍ਰਾਮ ਨੇ ਇਕ ਬਹੁਤ ਹੀ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿਚ ਉਨ੍ਹਾਂ ਦੇ ਪਤੀ ਨਵਾਬ ਸ਼ਾਹ ਉਨ੍ਹਾਂ ਨੂੰ ਪ੍ਰਪੋਜ਼ ਕਰਦੇ ਨਜ਼ਰ ਆ ਰਹੇ ਹਨ। ਅਦਾਕਾਰਾ ਪੂਜਾ ਬੱਤਰਾ ਅਤੇ ਐਕਟਰ ਨਵਾਬ ਸ਼ਾਹ ਨੇ ਪਿਛਲੇ ਸਾਲ ਸੱਤ ਫੇਰੇ ਲੈ ਕੇ ਪਤੀ-ਪਤਨੀ ਦੇ ਰਿਸ਼ਤੇ ਵਿਚ ਬੱਝੇ। ਦੋਵਾਂ ਨੇ ਪਿਛਲੇ ਸਾਲ ਜੁਲਾਈ ਵਿਚ ਦਿੱਲੀ 'ਚ ਵਿਆਹ ਕਰਵਾਇਆ ਸੀ। ਦੱਸ ਦੇਈਏ ਕਿ ਵਿਆਹ ਤੋਂ ਪਹਿਲਾਂ ਦੋਵਾਂ ਨੇ ਇਕ-ਦੂਸਰੇ ਨੂੰ ਕਾਫੀ ਸਮੇਂ ਤਕ ਡੇਟ ਕੀਤਾ ਸੀ। ਉਥੇ ਹੀ ਹੁਣ ਪੂਜਾ ਨੇ ਤਸਵੀਰ ਸ਼ੇਅਰ ਕਰਕੇ ਦੱਸਿਆ ਕਿ ਨਵਾਬ ਨੇ ਉਸਨੂੰ ਪਰਿਵਾਰ ਦੇ ਸਾਹਮਣੇ ਕਿਵੇਂ ਪ੍ਰਪੋਜ਼ ਕੀਤਾ ਸੀ। ਤਸਵੀਰ ਵਿਚ ਤੁਸੀਂ ਦੇਖ ਸਕਦੇ ਹੋ ਕਿ ਨਵਾਬ ਨੇ ਪੂਜਾ ਨੂੰ ਆਪਣੇ ਪੇਰੈਂਟਸ ਦੇ ਸਾਹਮਣੇ ਗੋਡਿਆਂ ਭਾਰ ਬੈਠ ਕੇ ਪ੍ਰਪੋਜ਼ ਕੀਤਾ ਸੀ। ਪੂਜਾ ਨੇ ਇਹ ਵੀ ਲਿਖਿਆ ਕਿ ਪਰਿਵਾਰ ਦਾ ਆਸ਼ੀਰਵਾਦ ਅਤੇ ਪਿਆਰ ਹਮੇਸ਼ਾ ਸਾਡੇ ਨਾਲ ਹਮੇਸ਼ਾ ਬਣਿਆ ਰਹੇ।

ਹੋਰ ਖਬਰਾਂ »

ਹਮਦਰਦ ਟੀ.ਵੀ.