24 ਘੰਟੇ ਵਿਚ 7 ਹਜ਼ਾਰ 964 ਨਵੇਂ ਮਾਮਲੇ ਆਏ
24 ਘੰਟੇ 'ਚ 265 ਲੋਕਾਂ ਦੀ ਮੌਤ
ਨਵੀਂ ਦਿੱਲੀ, 30 ਮਈ, ਹ.ਬ. : ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਭਾਰਤੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਦੇ ਅਨੁਸਾਰ ਸ਼ਨਿੱਚਰਵਾਰ ਸਵੇਰ ਤੱਕ ਦੇਸ਼ ਵਿਚ ਹੁਣ ਤੱਕ ਕੁੱਲ 1 ਲੱਖ 73 ਹਜ਼ਾਰ 763 ਮਰੀਜ਼ ਸਾਹਮਣੇ ਆਏ ਹਨ। ਜਦ ਕਿ 4 ਹਜ਼ਾਰ 971 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟੇ ਵਿਚ ਸਭ ਤੋਂ ਜ਼ਿਆਦਾ ਨਵੇਂ ਕੇਸ ਅਤੇ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਪਿਛਲੇ 24 ਘੰਟੇ ਵਿਚ 7 ਹਜ਼ਾਰ 964 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 265 ਲੋਕਾਂ ਦੀ ਮੌਤ ਹੋਈ ਹੈ।
ਹਾਲਾਂਕਿ ਪਿਛਲੇ 24 ਘੰਟੇ ਵਿਚ ਸਭ ਤੋਂ ਜ਼ਿਆਦਾ ਮਰੀਜ਼ 11 ਹਜ਼ਾਰ 264 ਰਿਕਵਰ ਹੋਏ ਹਨ। ਹੁਣ ਤੱਕ 82 ਹਜ਼ਾਰ 370 ਮਰੀਜ਼ ਇਸ ਬਿਮਾਰੀ ਨੂੰ ਮਾਤ ਦੇ ਚੁੱਕੇ ਹਨ।
ਸਭ ਤੋਂ ਜ਼ਿਆਦਾ ਚਿੰਤਾ ਕਰਨ ਵਾਲੇ ਹਾਲਾਤ ਮਹਾਰਾਸ਼ਟਰ ਦੇ ਹਨ। ਸ਼ੁੱਕਰਵਾਰ ਨੂੰ  ਮਹਾਰਾਸ਼ਟਰ ਵਿਚ 2682 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇੱਥੇ ਮਰੀਜ਼ਾਂ ਦਾ ਅੰਕੜਾ 62 ਹਜ਼ਾਰ ਦੇ ਪਾਰ ਹੋ ਗਿਆ। ਹੁਣ ਸੂਬੇ ਵਿਚ ਕੁਲ 62 ਹਜ਼ਾਰ 228 ਮਰੀਜ਼ ਹੋ ਗਏ ਹਨ। ਇੱਥੇ ਇੱਕ ਦਿਨ ਵਿਚ 116 ਲੋਕਾਂ ਦੀ ਮੌਤ ਇਸ ਵਾਇਰਸ ਦੇ ਕਾਰਨ ਹੋਈ ਹੈ। ਇੱਕ ਸੂਬੇ ਵਿਚ ਇੱਕ ਦਿਨ ਵਿਚ ਸਭ ਤੋਂ ਜ਼ਿਆਦਾ ਲੋਕਾਂ ਦੀ ਮੌਤ ਦਾ ਅੰਕੜਾ ਹੈ।
ਇਸ ਦੇ ਨਾਲ ਹੀ ਸੂਬੇ ਵਿਚ ਮਰਨ ਵਾਲਿਆਂ ਦੀ ਗਿਣਤੀ 2 ਹਜ਼ਾਰ ਦੇ ਪਾਰ ਹੋ ਗਈ ਹੈ। ਹੁਣ ਤੱਕ ਮਹਾਰਾਸ਼ਟਰ ਵਿਚ ਕੁਲ 2098 ਲੋਕਾਂ ਦੀ ਮੌਤ ਇਸ ਵਾਇਰਸ ਨਾਲ ਹੋ ਚੁੱਕੀ ਹੈ। ਮੁੰਬਈ ਵਿਚ ਕੋਰੋਨਾ ਦੇ 1447 ਨਵੇਂ ਮਾਮਲੇ ਸਾਹਮਣੇ ਆਏ ਹਨ ਜਦ ਕਿ 38 ਲੋਕਾਂ ਦੀ ਮੌਤ ਹੋਈ ਹੈ। ਮੁੰਬਈ ਵਿਚ ਕੁਲ ਕੋਰੋਨਾ ਮਰੀਜ਼ 36 ਹਜ਼ਾਰ 932 ਹੋ ਗਏ ਹਨ ਅਤੇ 1173 ਲੋਕਾਂ ਦੀ ਜਾਨ ਹੁਣ ਤੱਕ ਇਸ ਵਾਇਰਸ ਕਾਰਨ ਹੋ ਗਈ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.