ਸੈਕਰਾਮੈਂਟੋ, 31 ਮਈ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਪੰਜਾਬੀ ਮੂਲ ਦੀ ਮੁਟਿਆਰ ਹਰਮੀਤ ਢਿੱਲੋਂ (51 ਸਾਲ) ਨੇ ਕੈਲੀਫੋਰਨੀਆ ਸਰਕਾਰ ਦੇ ਘਰ ਵਿੱਚ ਰਹਿਣ ਸਬੰਧੀ ਆਦੇਸ਼ਾਂ ਖ਼ਿਲਾਫ਼ ਕਾਨੂੰਨੀ ਲੜਾਈ ਲੜ ਰਹੀ ਹੈ। ਕੋਰੋਨਾਵਾਇਰਸ ਮਹਾਮਾਰੀ ਕਾਰਨ ਲਾਈਆਂ ਪਾਬੰਦੀਆਂ ਦੇ ਇਨ੍ਹਾਂ ਆਦੇਸ਼ਾਂ ਖਿਲਾਫ ਹਰਮੀਤ ਵਲੋਂ ਦਰਜਨ ਤੋਂ ਵੱਧ ਕੇਸ ਸਰਕਾਰ ਖ਼ਿਲਾਫ਼ ਦਾਇਰ ਕੀਤੇ ਗਏ ਹਨ। ਇਨ੍ਹਾਂ ਆਦੇਸ਼ਾਂ ਕਾਰਨ ਕਈ ਕਾਰੋਬਾਰ, ਗਿਰਜਾਘਰ ਬੰਦ ਪਏ ਹਨ, ਲੋਕਾਂ ਦੀ ਆਵਾਜਾਈ 'ਤੇ ਪਾਬੰਦੀਆਂ ਲੱਗ ਗਈਆਂ ਹਨ ਅਤੇ ਵੱਡੇ ਪੱਧਰ 'ਤੇ ਬੇਰੁਜ਼ਗਾਰੀ ਦਰਜ ਕੀਤੀ ਗਈ ਹੈ। ਰਿਪਬਲਿਕਨ ਵਿਚਾਰਧਾਰਾ ਦੀ ਹਾਮੀ ਹਰਮੀਤ ਢਿੱਲੋਂ ਵਲੋਂ ਸੂਬੇ ਦੇ ਡੈਮੋਕ੍ਰੇਟਿਕ ਆਗੂਆਂ ਖ਼ਿਲਾਫ਼ ਕਾਨੂੰਨੀ ਲੜਾਈ ਲੜੀ ਜਾ ਰਹੀ ਹੈ। ਉਸ ਦਾ ਮੰਨਣਾ ਹੈ ਕਿ ਅਜਿਹੇ ਆਦੇਸ਼ ਸਰਕਾਰ ਦੀ ਧੱਕੇਸ਼ਾਹੀ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.