ਟਰੂਡੋ ਨੇ ਕਿਹਾ, ਅਮਰੀਕਾ ਤੋਂ ਪਰਿਵਾਰਾਂ ਨੂੰ ਕੈਨੇਡਾ ਆਉਣ ਦੀ ਮਿਲੇਗੀ ਖੁੱਲ•

ਟੋਰਾਂਟੋ, 31 ਮਈ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਅਤੇ ਅਮਰੀਕਾ ਵਿਚਕਾਰ ਸਰਹੱਦੀ ਲਾਂਘੇ ਭਾਵੇਂ 21 ਜੂਨ ਤੱਕ ਬੰਦ ਰਹਿਣਗੇ ਤੇ ਕਾਰੋਬਾਰੀ ਆਵਾਜਾਈ ਹੀ ਚੱਲੇਗੀ ਪਰ ਅਗਲੇ ਦਿਨਾਂ 'ਚ ਪਰਿਵਾਰਕ ਜੀਆਂ ਨੂੰ ਲੰਘਣ ਦੀ ਇਜਾਜ਼ਤ ਮਿਲਣ ਦੀ ਸੰਭਾਵਨਾ ਬਣ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਕਿ ਗੈਰ-ਜ਼ਰੂਰੀ ਸਫਰ ਵਾਸਤੇ ਸਰਹੱਦ ਨਹੀਂ ਖੋਲ•ੀ ਜਾ ਰਹੀ ਪਰ ਕੈਨੇਡੀਅਨ ਨਾਗਰਿਕਾਂ ਤੇ ਪੱਕੇ ਵਸਨੀਕਾਂ (ਪੀ.ਆਰ.) ਦੇ ਜੋੜਿਆਂ, ਮਾਪਿਆਂ, ਬੱਚਿਆਂ ਨੂੰ ਇਕੱਠੇ ਹੋਣ ਦਾ ਮੌਕਾ ਦਿੱਤਾ ਜਾ ਸਕਦਾ ਹੈ। ਇਸ ਬਾਰੇ ਸਰੱਹਦ 'ਤੇ ਤਾਇਨਾਤ ਇੰਮੀਗ੍ਰੇਸ਼ਨ ਅਧਿਕਾਰੀਆਂ ਨੂੰ ਹਦਾਇਤਾਂ ਭੇਜੀਆਂ ਜਾਣਗੀਆਂ ਤਾਂ ਕਿ ਕੋਰੋਨਾ ਵਾਇਰਸ ਕਾਰਨ ਸਰਹੱਦ ਬੰਦ ਕੀਤੇ ਜਾਣ ਤੋਂ ਬਾਅਦ ਵਿਛੜੇ ਪਰਿਵਾਰਾਂ ਨੂੰ ਮਿਲਾਇਆ ਜਾ ਸਕੇ ਪਰ ਉਨ•ਾਂ ਲਈ ਸਖ਼ਤ ਸ਼ਰਤਾਂ ਲਾਗੂ ਰਹਿਣਗੀਆਂ, ਜਿਵੇਂ ਕਿ ਕੈਨੇਡਾ 'ਚ ਦਾਖਲ ਹੋਣ ਮਗਰੋਂ 14 ਦਿਨਾਂ ਦਾ ਇਕਾਂਤਵਾਸ ਲਾਜ਼ਮੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.