ਮੂਹਰਲੀ ਕਤਾਰ 'ਚ ਸੇਵਾਵਾਂ ਨਿਭਾਅ ਰਹੇ ਸੀ ਡਾ. ਰਾਜੇਸ਼ ਗੁਪਤਾ

ਲੰਡਨ, 31 ਮਈ (ਹਮਦਰਦ ਨਿਊਜ਼ ਸਰਵਿਸ) : ਨੈਸ਼ਨਲ ਹੈਲਥ ਸਰਵਿਸ ਵਲੋਂ ਚਲਾਏ ਜਾ ਰਹੇ ਵੈਕਸਹੈਮ ਪਾਰਕ ਹਸਪਤਾਲ ਬਰਕਸ਼ਾਇਰ 'ਚ ਕੰਮ ਕਰਦੇ ਭਾਰਤੀ ਮੂਲ ਦੇ ਡਾਕਟਰ ਰਾਜੇਸ਼ ਗੁਪਤਾ ਦੀ ਲਾਸ਼ ਇਕ ਹੋਟਲ 'ਚੋਂ ਬਰਾਮਦ ਹੋਈ ਹੈ। ਕੋਵਿਡ-19 ਦੇ ਚੱਲਦਿਆਂ ਮੋਹਰਲੀ ਕਤਾਰ 'ਚ ਕੰਮ ਕਰਨ ਵਾਲੇ ਡਾ. ਰਾਜੇਸ਼ ਗੁਪਤਾ ਪਰਿਵਾਰ ਤੋਂ ਦੂਰ ਇਕਾਂਤਵਾਸ ਲਈ ਇਕ ਹੋਟਲ 'ਚ ਰਹਿ ਰਹੇ ਸਨ। ਡਾ. ਰਾਜੇਸ਼ ਦੇ ਸਾਥੀਆਂ ਨੇ ਕਿਹਾ ਕਿ ਉਹ ਵਧੀਆ ਕਵੀ, ਚਿੱਤਰਕਾਰ, ਫੋਟੋਗ੍ਰਾਫਰ ਤੇ ਰਸੋਈਆ ਸਨ। ਡਾ. ਗੁਪਤਾ ਜੰਮੂ ਤੋਂ ਪੜ•ਾਈ ਕਰਨ ਬਾਅਦ ਆਪਣੀ ਪਤਨੀ ਤੇ ਬੇਟੇ ਨਾਲ ਯੂ.ਕੇ. ਆਏ ਸਨ।

ਹੋਰ ਖਬਰਾਂ »

ਹਮਦਰਦ ਟੀ.ਵੀ.