ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਅਸੀਂ ਆਪਣੇ ਖਾਣ-ਪੀਣ ਵਿਚ ਧਿਆਨ ਨਹੀਂ ਦੇ ਪਾਉਂਦੇ, ਜਿਸ ਕਾਰਨਂ ਪੇਟ ਦਰਦ, ਪੇਟ ਵਿਚ ਜਲਣ, ਐਸੀਡਿਟੀ, ਗੈਸ ਅਤੇ ਕਬਜ ਜਿਹੀਆਂ ਬਿਮਾਰੀਆਂ ਨਾਲ ਘਿਰੇ ਰਹਿੰਦੇ ਹਾਂ। ਅੱਜ-ਕੱਲ ਬਜਾਰੀ ਖਾਣੇ ਅਤੇ ਫਾਸਟ ਫੂਡ ਦਾ ਸੇਵਨ ਬਹੁਤ ਚੱਲ ਰਿਹਾ ਹੈ। ਇਹ ਖਾਣਾ ਖਾਣ ਵਿਚ ਚਟਪਟਾ, ਤਿੱਖਾ ਅਤੇ ਸਵਾਦ ਹੁੰਦਾ ਹੈ ਪਰ ਸਾਡੇ ਸਰੀਰ ਦੀ ਪਾਚਣ ਕਿਰਿਆ ਲਈ ਓਨਾ ਹੀ ਹਾਨੀਕਾਰਕ ਹੈ। ਅਜਿਹਾ ਖਾਣਾ ਖਾਣ ਨਾਲ ਅਸੀਂ ਪੇਟ ਵਿਚ, ਜਲਣ ਅਤੇ ਐਸੀਡਿਟੀ ਜਿਹੀਆਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਰਹਿੰਦੇ ਹਾਂ ਅਸੀਂ ਇਸਦਾ ਇਲਾਜ ਕਈ ਘਰੇਲੂ ਉਪਾਅ ਅਤੇ ਆਯੁਰਵੇਦ ਦੇਸੀ ਨੁਸਖ਼ਿਆ ਨਾਲ ਕਰ ਸਕਦੇ ਹਾਂ। ਖਾਣ-ਪਾਣ ਉੱਪਰ ਧਿਆਨ ਨਾ ਦੇਣ ਨਾਲ, ਬਜਾਰੀ, ਤਿੱਖੇ ਅਤੇ ਚਟਪਟੇ ਖਾਣੇ ਦੇ ਕਾਰਨ, ਨਸ਼ੇ ਦੇ ਕਾਰਨ, ਸਮੇਂ ਸਿਰ ਖਾਣਾ ਨਾ ਖਾਣ ਨਾਲ, ਖਾਲੀ ਪੇਟ ਚਾਹ ਪੀਣ ਨਾਲ, ਚਾਹ ਅਤੇ ਕੌਫ਼ੀ ਦਾ ਬਹੁਤ ਜਿਆਦਾ ਸੇਵਨ ਕਰਨ ਨਾਲ, ਸਰੀਰ ਵਿਚ ਜਿਆਦਾ ਗਰਮੀ ਦਾ ਹੋਣਾ ਵੀ ਐਸੀਡਿਟੀ ਦੀ ਸਮੱਸਿਆ ਦਾ ਕਾਰਨ ਬਣ ਸਕਦਾ ਹੈ ਖੱਟੇ ਅਤੇ ਕੌੜੇ ਡਕਾਰ ਦਾ ਬਹੁਤ ਜਿਆਦਾ ਆਉਣਾ, ਘਬਰਾਹਟ ਹੋਣਾ, ਸਿਰ ਦਰਦ ਹੋਣਾ, ਪੇਟ ਵਿਚ ਗੈਸ ਦੀ ਸਮੱਸਿਆ, ਕਬਜ ਹੋਣਾ, ਉਲਟੀ ਆਉਣਾ ਆਦਿ ਸਵੇਰੇ ਉਠ ਕੇ ਬਿਨਾਂ ਕੁੱਝ ਖਾਏ ਪਾਣੀ ਦੇ ਇਕ ਗਿਲਾਸ ਵਿਚ ਥੋੜਾ ਅਦਰਕ ਦਾ ਰਸ, ਨਿੰਬੂ ਦਾ ਰਸ, ਥੋੜਾ ਜਿਹਾ ਸ਼ਹਿਦ ਅਤੇ ਜੀਰਾ ਪਾਊਡਰ ਮਿਲਾ ਕੇ ਪੀਣ ਨਾਲ ਐਸੀਡਿਟੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ ਜਿਸ ਨਾਲ ਤੁਸੀਂ ਦਿਨ ਭਰ ਐਸੀਡਿਟੀ ਦੀ ਸਮੱਸਿਆ ਤੋਂ ਦੂਰ ਰਹੋਂਗੇਮੂੰਹ ਵਿਚ ਬਣਨ ਵਾਲੀ ਲਾਰ ਨੂੰ ਥੁੱਕਣ ਦੀ ਬਜਾਏ ਅੰਦਰ ਹੀ ਲੈ ਜਾਓ। ਇਹ ਵੀ ਐਸੀਡਿਟੀ ਨੂੰ ਘੱਟ ਕਰਨ ਦਾ ਕੰਮ ਕਰਦੀ ਹੈਠੰਡੀ ਚੀਜ ਦਾ ਸੇਵਨ ਕਰਨ ਨਾਲ ਵੀ ਪੇਟ ਵਿਚ ਜਲਣ ਦੀ ਸਮੱਸਿਆ ਘੱਟ ਹੁੰਦੀ ਹੈ ਹਰ-ਰੋਜ ਲੱਸੀ ਅਤੇ ਦਹੀਂ ਦਾ ਸੇਵਨ ਕਰੋ ਅਤੇ ਹੋ ਸਕੇ ਤਾਂ ਤੁਸੀਂ ਇਸਨੂੰ ਆਪਣੀ ਦਿਨ ਚਾਰਿਆ ਦਾ ਹਿੱਸਾ ਬਣਾ ਲਵੋਗਾਜਰ ਦਾ ਜੂਸ, ਪੱਤ ਗੋਭੀ ਦਾ ਜੂਸ ਅਤੇ ਕੱਚੇ ਪਪੀਤੇ ਦਾ ਜੂਸ ਇਸ ਸਮੱਸਿਆ ਨੂੰ ਦੂਰਕਰਨ ਦਾ ਇਕ ਬੇਹਤਰੀਨ ਉਪਾਅ ਹੈਸਵੇਰੇ-ਸਵੇਰੇ ਖਾਲੀ ਪੇਟ ਤਿੰਨ ਤੋਂ ਚਾਰ ਗਿਲਾਸ ਪਾਣੀ ਦਾ ਪ੍ਰਤੀ ਦਿਨ ਸੇਵਨ ਕਰੋਨਾਰੀਅਲ ਪਾਣੀ ਦਾ ਸੇਵਨ ਖਾਲੀ ਕਰਨ ਨਾਲ ਵੀ ਲਾਭ ਮਿਲਦਾ ਹੈਦੁਪਹਿਰ ਦੇ ਸਮੇਂ ਨਿੰਬੂ ਪਾਣੀ ਦਾ ਸੇਵਨ ਕਰੋ ਅਤੇ ਰੋਜ਼ਾਨਾ ਇਕ ਕੇਲੇ ਦਾ ਸੇਵਨ ਕਰੋਭੋਜਨ ਖਾਣ ਤੋਂ ਬਾਅਦ ਗੁੜ ਜਰੂਰ ਖਾਓ।

ਹੋਰ ਖਬਰਾਂ »

ਹਮਦਰਦ ਟੀ.ਵੀ.