ਵਾਸ਼ਿੰਗਟਨ, 2 ਜੂਨ, ਹ.ਬ. : ਰਾਸ਼ਟਰਪਤੀ ਟਰੰਪ ਨੇ  ਪ੍ਰਦਰਸ਼ਨਕਾਰੀਆਂ ਨੂੰ ਹਿੰਸਾ ਰੋਕਣ ਦੀ ਅਪੀਲ ਕੀਤੀ ਸੀ। ਪੁਲਿਸ ਹਿਰਾਸਤ ਵਿਚ ਜੌਰਜ ਫਲਾਇਡ ਦੀ ਮੌਤ ਤੋਂ ਬਾਅਦ ਸ਼ੁਰੂ ਹੋਏ  ਪ੍ਰਦਰਸ਼ਨ ਦੌਰਾਨ ਭੜਕੀ ਹਿੰਸਾ ਦੀ ਟਰੰਪ ਨੇ Îਨਿੰਦਾ ਕੀਤੀ। ਰਾਸ਼ਟਰਪਤੀ ਟਰੰਪ ਨੇ ਜੌਰਜ ਫਲਾਇਡ ਦੀ ਮੌਤ ਨੂੰ ਤਰਾਸਦੀ ਦੱਸਦੇ ਹੋਏ ਕਿਹਾ ਕਿ ਅਜਿਹਾ ਕਦੇ ਨਹੀਂ ਹੋਣਾ ਚਾਹੀਦਾ। ਟਰੰਪ ਨੇ ਕਿਹਾ ਕਿ ਇਸ ਘਟਨਾ ਨੇ ਦੇਸ਼ ਨੂੰ ਡਰ, ਗੁੱਸਾ ਅਤੇ ਸੋਗ ਨਾਲ ਭਰ ਦਿੱਤਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਮੈਂ ਨਿਆ ਅਤੇ ਸ਼ਾਂਤੀ ਦੀ ਮੰਗ ਕਰਨ ਵਾਲੇ ਹਰ ਅਮਰੀਕੀ ਦਾ ਦੋਸਤ ਅਤੇ ਸਹਿਯੋਗੀ ਬਣ ਕੇ ਆਪ ਦੇ ਸਾਹਮਣੇ ਖੜ੍ਹਾ ਹਾਂ।
ਰਾਸ਼ਟਰਪਤੀ ਨੇ ਕਿਹਾ ਕਿ ਉਹ ਉਸ ਦਰਦ ਨੂੰ ਸਮਝਦੇ ਹਨ ਜੋ ਇਸ ਸਮੇਂ ਲੋਕ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਸ਼ਾਂਤੀਪੂਰਣ ਪ੍ਰਦਰਸ਼ਨਕਾਰੀਆਂ ਦੇ ਅਧਿਕਾਰ ਦਾ ਸਮਰਥਨ ਕਰਦਾ ਹੈ ਅਤੇ ਉਨ੍ਹਾਂ ਦੀਆਂ ਦਲੀਲਾਂ ਨੂੰ ਸੁਣਦਾ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਅਮਰੀਕਾ ਦੀ ਸੜਕਾਂ 'ਤੇ ਜੋ ਕੁਝ ਵੀ ਦੇਖਣ ਨੂੰ ਮਿਲਿਆ ਹੈ ਉਸ ਦਾ ਸ਼ਾਤੀ ਅਤੇ ਇਨਸਾਫ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਟਰੰਪ ਨੇ ਕਿਹਾ, ਨਿਰਦੋਸ਼ਾਂ ਨੂੰ ਡਰਾਉਣ, ਨੌਕਰੀਆਂ ਨੂੰ ਖਤਮ ਕਰਨ,  ਇਮਾਰਤਾਂ ਨੂੰ ਸਾੜਨ ਵਾਲੇ ਦੰਗਾਈਆਂ, ਲੁਟੇਰਿਆਂ ਅਤੇ ਸ਼ਰਾਰਤੀ ਅਨਸਰਾਂ ਵਲੋਂ ਜੌਰਜ ਫਲਾਇਡ ਦੀ ਯਾਦਾਂ ਨੂੰ ਅਪਮਾਨਤ ਕੀਤਾ ਜਾ ਰਿਹਾ ਹੈ। ਬਾਅਦ ਵਿਚ ਟਰੰਪ ਨੇ ਇੱਕ ਟਵੀਟ ਵਿਚ ਲਿਖਿਆ ਸੀ ਕਿ ਹੁਣ ਨੈਸ਼ਨਲ ਗਾਰਡ ਅਪਣਾ ਕੰਮ ਕਰੇਗਾ, ਕਿਉਂਕਿ ਉਨ੍ਹਾਂ ਨੇ ਮਿਨੀਆਪੋਲਿਸ ਦੇ ਮੇਅਰ ਜੈਕਬ ਨੂੰ ਸਵਾਈਪ ਕਰ ਦਿੱਤਾ ਹੈ।
ਦੱਸਦੇ ਚਲੀਏ ਕਿ ਅਮਰੀਕਾ ਦੇ ਮਿਨੀਆਪੋਲਿਸ ਸ਼ਹਿਰ ਵਿਚ ਇੱਕ ਅਫ਼ਰੀਕੀ ਮੂਲ ਦੇ ਅਮਰੀਕੀ ਜੌਰਜ ਫਲਾਇਡ ਦੀ ਪੁਲਿਸ ਬਰਬਰਤਾ ਨਾਲ ਮੌਤ ਹੋ ਗਈ। ਜਿਸ ਤੋਂ ਬਾਅਦ ਇਸ ਘਟਨਾ ਦਾ ਵੀਡੀਓ ਸਾਹਮਣੇ ਆਇਆ। ਵੀਡੀਓ ਵਿਚ  ਉਸ ਦੇ ਹੱਥ ਨੂੰ ਹੱਥਕੜੀ ਲੱਗੀ ਹੋਈ ਹੈ ਅਤੇ ਉਹ ਜ਼ਮੀਨ 'ਤੇ ਉਲਟਾ ਲੇਟਿਆ ਹੈ। ਇੱਕ ਪੁਲਿਸ ਅਫ਼ਸਰ ਪੰਜ ਮਿੰਟ ਤੋਂ ਜ਼ਿਆਦਾ ਸਮੇਂ ਤੱਕ ਉਸ ਦੀ ਗਰਦਨ ਅਪਣੀ ਲੱਤ ਨਾਲ ਦਬਾਈ ਰੱਖਦਾ ਹੈ। ਬਾਅਦ ਵਿਚ ਉਸ ਆਦਮੀ ਦੀ ਮੌਤ ਹੋ ਜਾਂਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.