ਬਟਾਲਾ, 2 ਜੂਨ, ਹ.ਬ. :  ਸੋਮਵਾਰ ਦੇਰ ਰਾਤ ਗਾਜ਼ੀਨੰਗਲ ਤੋਂ ਵਿਆਹ ਸਮਾਗਮ ਲਈ ਕੱਪੜਿਆਂ ਦੀ ਖ਼ਰੀਦਦਾਰੀ ਕਰ ਕੇ ਪਰਤ ਰਹੇ ਕਾਰ ਸਵਾਰ ਚਾਰ ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ, ਹਾਦਸਾ ਕੋਟਲੀ ਸੂਰਤ ਮਲੀ ਨੇੜੇ ਹੋਇਆ। ਦੋ ਨੌਜਵਾਨ ਦਿਲਰਾਜ, ਜਸ਼ਨ ਨੇ ਮੌਕੇ ਤੇ ਦਮ ਤੋੜ ਦਿੱਤਾ, ਜਦਕਿ ਲਵਲੀ ਨੇ ਸਿਵਲ ਹਸਪਤਾਲ ਤੇ ਅਰਸ਼ਦੀਪ ਸਿੰਘ ਨੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਮ ਤੋੜਿਆ। ਮ੍ਰਿਤਕਾਂ ਦੀ ਪਛਾਣ ਲਵਲੀ (19) ਪੁੱਤਰ ਗੱਗੂ ਸਿੰਘ ਵਾਸੀ ਮਾਨ ਖਹਿਰਾ, ਦਿਲਰਾਜ (18) ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਸ਼ਿਕਾਰ ਮਾਸ਼ੀਆਂ, ਜਸ਼ਨਪ੍ਰੀਤ ਸਿੰਘ (18) ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਗਾਜ਼ੀਨੰਗਲ, ਅਰਸ਼ਦੀਪ ਸਿੰਘ ਪੁੱਤਰ ਸਿੰਕਦਰ ਸਿੰਘ ਜ਼ਿਲ੍ਹਾ ਅੰਮ੍ਰਿਤਸਰ (ਵੱਲ੍ਹਾ) ਦੇ ਤੌਰ 'ਤੇ ਹੋਈ ਹੈ। ਥਾਣਾ ਕੋਟਲੀ ਸੂਰਤ ਮਲੀ ਦੇ ਇੰਚਾਰਜ ਐੱਸਐੱਚਓ ਅਵਤਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਕਤ ਗਾਜੀਨੰਗਲ ਵਿਚ ਕੱਪੜੇ ਦੀ ਖਰੀਦਦਾਰੀ ਕਰ ਕੇ ਕਾਰ ਵਿਚ ਪਰਤ ਰਹੇ ਸਨ ਕਿ ਕੋਟਲੀ ਸੂਰਤ ਮਲੀ ਨੇੜੇ ਸਾਹਮਣਿਓਂ ਆ ਰਹੇ ਮੋਟਰਸਾਈਕਲ ਨੂੰ ਬਚਾਉਣ ਦੇ ਚੱਕਰ ਵਿਚ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਇਕ ਭੱਠੇ ਵਿਚ ਜਾ ਵੱਜੀ। ਇਸ ਹਾਦਸੇ ਵਿਚ ਦਿਲਰਾਜ ਤੇ ਜਸ਼ਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਲਵਲੀ ਤੇ ਅਰਸ਼ਦੀਪ ਦੋਵਾਂ ਨੇ ਹਸਪਤਾਲ ਵਿਚ ਦਮ ਤੋੜਿਆ।

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.