ਮੁੰਬਈ, 2 ਜੂਨ, ਹ.ਬ. : ਬਿਗ ਬੌਸ ਦਾ ਮਸ਼ਹੂਰ ਮੁਕਾਬਲੇਕਾਰ ਭਾਊ ਦੇ ਨਿਸ਼ਾਨੇ 'ਤੇ ਇਸ ਵਾਰ ਏਕਤਾ ਕਪੂਰ ਤੇ ਉਨ੍ਹਾਂ ਦੀ ਮਾਂ ਸ਼ੋਭਾ ਕਪੂਰ ਆ ਗਈ ਹੈ। ਹਿੰਦੁਸਤਾਨੀ ਭਾਊ ਨੇ ਏਕਤਾ ਤੇ ਉਨ੍ਹਾਂ ਦੀ ਮਾਂ ਖ਼ਿਲਾਫ਼ ਮੁੰਬਈ ਦੇ ਖਾਰ ਪੁਲਿਸ ਸਟੇਸ਼ਨ ਵਿਚ ਐੱਫਆਈਆਰ ਦਰਜ ਕਰਵਾਈ ਹੈ। ਭਾਊ ਨੇ ਐਤਵਾਰ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟਰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਸੀ, ਜਿਸ ਵਿਚ ਉਨ੍ਹਾਂ ਨੇ ਲਿਖਿਆ ਸੀ ਕਿ ਉਹ ਬਾਲੀਵੁੱਡ ਦੀ ਜਾਨੀ-ਮਾਨੀ ਹਸਤੀ ਖ਼ਿਲਾਫ਼ ਐੱਫਆਈਆਰ ਦਰਜ ਕਰਵਾਉਣ ਵਾਲੇ ਹਨ, ਹਾਲਾਂਕਿ ਉਸ ਪੋਸਟਰ ਵਿਚ ਉਨ੍ਹਾਂ ਨੇ ਨਾ ਤਾਂ ਏਕਤਾ ਦਾ ਨਾਂ ਲਿਖਿਆ ਸੀ ਤੇ ਨਾ ਹੀ ਉਨ੍ਹਾਂ ਦੀ ਮਾਂ ਦਾ ਪਰ ਹੁਣ ਭਾਊ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕੀਤਾ, ਜਿਸ ਵਿਚ ਉਹ ਖਾਰ ਪੁਲਿਸ ਸਟੇਸ਼ਨ ਦੇ ਸਾਹਮਣੇ ਨਜ਼ਰ ਆ ਰਹੇ ਹਨ। ਵੀਡੀਓ ਵਿਚ ਉਨ੍ਹਾਂ ਨੇ ਖੁਦ ਦੱਸਿਆ ਹੈ ਕਿ ਉਨ੍ਹਾਂ ਨੇ ਏਕਤਾ ਤੇ ਸ਼ੋਭਾ ਖ਼ਿਲਾਫ਼ ਐੱਫਆਈਆਰ ਦਰਜ ਕਰਵਾਈ ਹੈ। ਵੀਡੀਓ ਵਿਚ ਉਨ੍ਹਾਂ ਨੇ ਖੁਦ ਦੱਸਿਆ ਹੈ ਕਿ ਉਨ੍ਹਾਂ ਨੇ ਏਕਤਾ ਤੇ ਸ਼ੋਭਾ ਖ਼ਿਲਾਫ਼ ਐੱਫਆਈਆਰ ਦਰਜ ਕਰਵਾਈ ਹੈ। ਵੀਡੀਓ ਵਿਚ ਉਨ੍ਹਾਂ ਨੇ ਸ਼ਿਕਾਇਤ ਦੀ ਕਾਪੀ ਵੀ ਪਬਲਿਕ ਨੂੰ ਦਿਖਾਈ ਹੈ। ਭਾਊ ਦਾ ਦੋਸ਼ ਹੈ ਕਿ ਏਕਤਾ ਨੇ ਆਪਣੀ ਇਕ ਵੈੱਬ ਸੀਰੀਜ਼ ਜਿਸ ਦਾ ਨਾਂ ਹੈ ਐਕਸਐਕਸਐਕਸ ਵਿਚ ਭਾਰਤੀ ਜਵਾਨ ਦਾ ਅਪਮਾਨ ਕੀਤੀ ਹੈ। ਭਾਊ ਨੇ ਕਿਹਾ ਕਿ ਏਕਤਾ ਕਪੂਰ ਨੇ ਆਪਣੀ ਇਕ ਵੈੱਬ ਸੀਰੀਜ਼ ਵਿਚ ਆਰਮੀ ਦੇ ਜਵਾਨ ਦੀ ਕਹਾਣੀ ਦਿਖਾਈ ਹੈ ਕਿ ਇਕ ਜਵਾਨ ਡਿਊਟੀ 'ਤੇ ਜਾਂਦਾ ਹੈ ਤੇ ਉਸ ਦੀ ਪਤਨੀ ਇੱਕ ਵਿਅਕਤੀ ਦੇ ਨਾਲ ਰਿਲੇਸ਼ਨਸ਼ਿਪ ਵਿਚ ਰਹਿੰਦੀ ਹੈ। ਇਸ ਦੌਰਾਨ ਉਹ ਦੂਸਰੇ ਆਦਮੀ ਨੂੰ ਮਿਲਟਰੀ ਡਰੈੱਸ ਪਹਿਨਾਉਂਦੀ ਹੈ ਤੇ ਉਸ ਨੂੰ ਪਾੜ ਦਿੰਦੀ ਹੈ। ਭਾਊ ਨੇ ਇਸ ਸੀਨ ਨੂੰ ਲੈ ਕੇ ਨਾਰਾਜ਼ਗੀ ਪ੍ਰਗਟਾਈ ਹੈ ਤੇ ਏਕਤਾ ਤੇ ਉਸ ਦੀ ਮਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਭਾਊ ਨੇ ਕਿਹਾ ਕਿ ਇਹ ਨਿੰਦਣਯੋਗ ਹੈ, ਇਹ ਸਾਡੇ ਜਵਾਨਾਂ ਦਾ ਅਪਮਾਨ ਹੈ।  ਭਾਊ ਨੇ ਆਪਣੇ ਵੀਡੀਓ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਟੈਗ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਏਕਤਾ ਕਪੂਰ ਜਾਂ ਉਨ੍ਹਾਂ ਦੀ ਟੀਮ ਵੱਲੋਂ ਅਜੇ ਤਕ ਇਸ ਐੱਫਆਈਆਰ 'ਤੇ ਕੋਈ ਜਵਾਬ ਨਹੀਂ ਆਇਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.