ਪੀਟਰ ਮੈਕੇ ਸਣੇ ਅਖਾੜੇ 'ਚ ਉੱਤਰੇ 4 ਉਮੀਦਵਾਰ

ਔਟਾਵਾ, 2 ਜੂਨ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਮਹਾਂਮਾਰੀ ਕਾਰਨ ਲਟਕਦੀ ਆ ਰਹੀ ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਲਈ ਉਮੀਦਵਾਰਾਂ ਦੀ ਪਹਿਲੀ ਡਿਬੇਟ 17 ਤੇ 18 ਜੂਨ ਨੂੰ ਟੋਰਾਂਟੋ ਵਿਖੇ ਹੋਵੇਗੀ। ਪਾਰਟੀ ਨੇ ਇਸ ਡਿਬੇਟ ਦੀਆਂ ਤਰੀਕਾਂ ਦਾ ਐਲਾਨ ਕਰਦੇ ਹੋਏ ਦੱਸਿਆ ਕਿ ਡਿਬੇਟ ਦੌਰਾਨ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪੂਰੀ ਤਰ•ਾਂ ਪਾਲਣ ਕੀਤਾ ਜਾਵੇਗਾ। ਫਰੈਂਚ-ਲੈਂਗੁਏਜ ਡਿਬੇਟ 17 ਜੂਨ ਅਤੇ ਇੰਗਲਿਸ਼-ਲੈਂਗੁਏਜ ਡਿਬੇਟ 18 ਜੂਨ ਨੂੰ ਹੋਵੇਗੀ। ਦੋਵੇਂ ਡਿਬੇਟਸ ਦਾ ਪਾਰਟੀ ਦੀ ਵੈਬਸਾਈਟ 'ਤੇ ਸਿੱਧਾ ਪ੍ਰਸਾਰਨ (ਲਾਈਵ) ਕੀਤਾ ਜਾਵੇਗਾ। ਇਸ ਦੌਰਾਨ ਕੋਈ ਵੀ ਦਰਸ਼ਕ ਉੱਥੇ ਮੌਜੂਦ ਨਹੀਂ ਹੋਵੇਗਾ।
ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਲਈ ਚਾਰ ਉਮੀਦਵਾਰਾਂ ਨੇ ਕੁਆਲੀਫ਼ਾਈ ਕੀਤਾ ਹੈ, ਜਿਨ•ਾਂ ਵਿੱਚ ਪੀਟਰ ਮੈਕੇ, ਲੈਸਲਿਨ ਲੇਵਿਸ, ਐਰਿਨ ਓਟੂਲ ਅਤੇ ਡੈਰਕ ਸਲੋਅਨ ਸ਼ਾਮਲ ਹਨ। ਡਿਬੇਟ ਦਾ ਸੰਚਾਲਨ ਲੀਡਰਸ਼ਿਪ ਇਲੈਕਸ਼ਨ ਆਰਗੇਨਾਈਜ਼ਿੰਗ ਕਮੇਟੀ ਦੀ ਕੋ-ਚੇਅਰ ਡੈਨ ਨੋਵਲਨ ਅਤੇ ਲਿਸਾ ਰਾਇਤ ਵੱਲੋਂ ਕੀਤਾ ਜਾਵੇਗਾ।
ਜਨਤਾ 10 ਜੂਨ ਤੱਕ ਵੈਬਸਾਈਟ www.cpc-leadership2020.ca 'ਤੇ ਵੀਡੀਓ ਰਾਹੀਂ ਉਮੀਦਵਾਰਾਂ ਲਈ ਆਪਣੇ ਸਵਾਲ ਜਮ•ਾ ਕਰਵਾ ਸਕਦੀ ਹੈ। ਹਰੇਕ ਡਿਬੇਟ ਵਿੱਚ ਇੱਕ ਭਾਗ ਅਜਿਹਾ ਹੋਵੇਗਾ, ਜਿੱਥੇ ਉਮੀਦਵਾਰ ਇੱਕ-ਦੂਜੇ ਨਾਲ ਇੱਕ-ਇੱਕ ਕਰਕੇ ਬਹਿਸ ਕਰਨਗੇ।

ਹੋਰ ਖਬਰਾਂ »

ਹਮਦਰਦ ਟੀ.ਵੀ.