ਬਹੁਤ ਸਾਰੇ ਲੋਕ ਡੈਂਡਰਫ਼ ਤੋਂ ਪ੍ਰੇਸ਼ਾਨ ਹਨ। ਡੈਂਡਰਫ਼, ਜਿਸ ਨੂੰ ਪੰਜਾਬੀ ਵਿੱਚ ਸਿਕਰੀ ਕਹਿੰਦੇ ਹਨ, ਇਹ ਰੋਗ ਵਾਲ਼ਾਂ ਦੀ ਖ਼ੂਬਸੂਰਤੀ ਦੇ ਨਾਲ-ਨਾਲ ਚਮੜੀ ਨੂੰ ਵੀ ਖਰਾਬ ਕਰ ਦਿੰਦਾ ਹੈ। ਇਹ ਰੋਗ ਸਰੀਰ ਦੇ ਕਈ ਹਿੱਸਿਆਂ ਵਿੱਚ ਅਸਰ ਕਰਦਾ ਹੈ। ਸਭ ਤੋਂ ਪਹਿਲਾਂ ਇਹ ਰੋਗ ਸਿਰ ਤੋਂ ਸ਼ੁਰੂ ਹੁੰਦਾ ਹੈ। ਜਿਸ ਕਾਰਨ ਸਿਰ ਤੋਂ ਛੋਟੀਆਂ-ਛੋਟੀਆਂ ਪੇਪੜੀਆਂ ਉਤਰਦੀਆਂ ਰਹਿੰਦੀਆਂ ਹਨ। ਬਾਅਦ ਵਿੱਚ ਖੁਸ਼ਕੀ ਦੇ ਕਾਰਨ ਪੂਰੇ ਸਰੀਰ 'ਤੇ ਵੀ ਫੈਲ ਜਾਂਦਾ ਹੈ। ਖੁਸ਼ਕ ਸਿਕਰੀ-ਆਮ ਤੌਰ 'ਤੇ ਵੇਖਣ ਵਿੱਚ ਆਇਆ ਹੈ ਕਿ ਜੋ ਇਨਸਾਨ ਆਪਣੇ ਸਰੀਰ 'ਤੇ ਤੇਲ ਲਗਾਉਣ ਦਾ ਪ੍ਰਹੇਜ਼ ਕਰਦੇ ਹਨ, ਉਹ ਇਸ ਰੋਗ ਦਾ ਬਹੁਤ ਜਲਦੀ ਸ਼ਿਕਾਰ ਹੋ ਜਾਂਦੇ ਹਨ। ਖੁਸ਼ਕੀ ਕਾਰਨ ਇਹ ਰੋਗ ਸਿਰ ਤੋਂ ਸ਼ੁਰੂ ਹੋ ਜਾਂਦਾ ਹੈ। ਛੋਟੀਆਂ-ਛੋਟੀਆਂ ਤਹਿਆਂ ਵਿੱਚ ਖਾਰਸ਼ ਕਰਨ ਅਤੇ ਕੰਘੀ ਕਰਨ ਨਾਲ ਉਤਰਨਾ ਸ਼ੁਰੂ ਹੋ ਜਾਂਦਾ ਹੈ, ਜਿਸ ਨੂੰ ਖੁਸ਼ਕ ਸਿਕਰੀ ਰੋਗ ਕਿਹਾ ਜਾਂਦਾ ਹੈ। ਤੇਲੀਆ ਸਿਕਰੀ- ਇਹ ਰੋਗ ਵੀ ਆਮ ਕਰਕੇ ਇਸ ਰੋਗ ਨਾਲ ਹੀ ਮਿਲਦਾ-ਜੁਲਦਾ ਹੈ। ਇਹ ਆਮ ਕਰਕੇ ਖੁਸ਼ਕ ਚਮੜੀ ਵਾਲਿਆਂ ਨੂੰ ਹੀ ਹੁੰਦਾ ਹੈ। ਇਹ ਰੋਗ ਛੋਟੇ-ਛੋਟੇ ਗੋਲ ਧੱਬਿਆਂ ਦੇ ਰੂਪ ਵਿੱਚ ਸ਼ੁਰੂ ਹੁੰਦਾ ਹੈ। ਕੁੱਝ ਸਮੇਂ ਬਾਅਦ ਇਹ ਧੱਬੇ ਸਾਰੇ ਸਰੀਰ 'ਤੇ ਫੈਲ ਜਾਂਦੇ ਹਨ। ਜਿਵੇਂ ਅੱਖਾਂ ਦੀਆਂ ਪਲਕਾਂ ਤੇ ਕੰਨਾਂ ਦੇ ਪਿਛਲੇ ਪਾਸੇ, ਦਾੜ੍ਹੀ ਅਤੇ ਛਾਤੀ ਦੇ ਉਪਰ ਹਿੱਸੇ ਮੋਮ ਦੀ ਤਰ੍ਹਾਂ ਹਲਕੀ ਪੇਪੜੀ ਦੀ ਸ਼ਕਲ ਵਿੱਚ ਹਲਕੇ ਪੀਲੇ ਰੰਗ ਦੀ ਸਿਕਰੀ ਡਿੱਗਦੀ ਰਹਿੰਦੀ ਹੈ। ਜਿਸ ਕਾਰਨ ਸਰੀਰ 'ਤੇ ਲਗਾਤਾਰ ਖਾਰਸ਼ ਹੋਣ ਕਰਕੇ ਜ਼ਖ਼ਮ ਹੋ ਜਾਂਦੇ ਹਨ। ਉਸ ਵਿੱਚ ਪਾਕ ਭਰ ਜਾਂਦੀ ਹੈ। ਸਰੀਰ ਤੋਂ ਗੰਦੀ ਬਦਬੂ ਆਉਣ ਲੱਗ ਪੈਂਦੀ ਹੈ। ਵਾਲਾਂ ਦੀਆਂ ਜੜ੍ਹਾਂ ਵੀ ਕਮਜ਼ੋਰ ਹੋ ਜਾਂਦੀਆਂ ਹਨ। ਵਾਲ ਝੜਨ ਲੱਗ ਜਾਂਦੇ ਹਨ। ਇਸ ਭਿਆਨਕ ਰੋਗ ਤੋਂ ਬਚਿਆ ਜਾ ਸਕਦਾ ਹੈ। ਜਿਸ ਕਰਕੇ ਅਸੀਂ ਆਪਣੇ ਸਰੀਰ ਦੀ ਪੂਰੀ ਦੇਖ-ਭਾਲ ਕਰੀਏ। ਇਸ ਭਿਆਨਕ ਰੋਗ ਤੋਂ ਕਿਵੇਂ ਛੁਟਕਾਰਾ ਪਾਈਏ? ਨਹਾਉਣ ਤੋਂ ਇਕ ਘੰਟਾ ਪਹਿਲਾਂ ਹਰ ਰੋਜ਼ ਤੇਲ ਮਾਲਿਸ਼ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਕਰਨ ਨਾਲ ਸਿਕਰੀ ਰੋਗ ਤੋਂ ਛੁਟਕਾਰਾ ਮਿਲ ਸਕਦਾ ਹੈ।
ਜੇਕਰ ਤੁਸੀਂ ਚਾਹ ਜਾਂ ਕਾਫੀ ਤੇਜ ਮਸਾਲੇ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਦੇ ਹੋ ਤਾਂ ਉਨ੍ਹਾਂ ਚੀਜਾਂ ਨੂੰ ਬੰਦ ਕਰ ਦਿਉ ਜਾਂ ਘਟਾ ਦਿਉ। ਪੱਤੇਦਾਰ ਸਬਜ਼ੀਆਂ ਜ਼ਿਆਦਾ ਮਾਤਰਾ ਵਿੱਚ ਲਉ। ਨਿੰਬੂ ਦਾ ਰਸ 20 ਗ੍ਰਾਮ ਲਵੋ, ਕਾਲੀ ਪੀਸੀ ਹੋਈ ਮਿਰਚ 10 ਗ੍ਰਾਮ, ਕੱਚਾ ਦੁੱਧ 50 ਗ੍ਰਾਮ ਇਨ੍ਹਾਂ ਤਿੰਨਾਂ ਚੀਜਾਂ ਨੂੰ ਇਕੱਠਾ ਕਰਕੇ ਹਫਤੇ ਵਿੱਚ ਦੋ ਵਾਰ ਸਿਰ ਅਤੇ ਸਰੀਰ 'ਤੇ ਮਸਾਜ ਕਰੋ ਤੇ ਫਿਰ ਇਸ਼ਨਾਨ ਕਰੋ। ਇਸ ਤਰ੍ਹਾਂ ਕਰਨ ਨਾਲ ਵੀ ਇਸ ਰੋਗ ਤੋਂ ਛੁਟਕਾਰਾ ਪਾ ਸਕਦੇ ਹੋ। ਸਿਰਕਾ 10 ਗ੍ਰਾਮ, ਹਲਕਾ ਗਰਮ ਪਾਣੀ 25 ਗ੍ਰਾਮ ਇਨ੍ਹਾਂ ਦੋਵਾਂ ਨੂੰ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾਉਣ ਤੋਂ ਬਾਅਦ 4-5 ਘੰਟੇ ਤੱਕ ਕੱਪੜਾ ਲਪੇਟ ਰੱਖੋ, ਬਾਅਦ ਵਿੱਚ ਸਿਰ ਨੂੰ ਸਾਫ ਕਰੋ। ਇਸ ਤਰ੍ਹਾਂ ਕਰਨ ਨਾਲ ਵੀ ਇਸ ਰੋਗ ਤੋਂ ਬਚਿਆ ਜਾ ਸਕਦਾ ਹੈ। ਖੱਟੀ ਲੱਸੀ ਨਾਲ ਸਿਰ ਧੋਵੋ ਤੇ ਤੇਲ ਦੀ ਚੰਗੀ ਤਰ੍ਹਾਂ ਮਾਲਸ਼ ਕਰੋ। ਹਫਤੇ ਵਿੱਚ ਘੱਟ ਤੋਂ ਘੱਟ 5 ਵਾਰ ਤੇਲ ਦੀ ਮਾਲਿਸ਼ ਕਰਨ ਨਾਲ ਇਸ ਬਿਮਾਰੀ ਤੋਂ ਛੁਟਕਾਰਾ ਮਿਲ ਜਾਵੇਗਾ। ਇਸ ਤੋਂ ਇਲਾਵਾ ਵਾਲਾਂ ਨੂੰ ਹਮੇਸ਼ਾਂ ਖੁੱਲ੍ਹੀ ਹਵਾ ਵਿੱਚ ਸੁਕਾਣਾ ਚਾਹੀਦਾ ਹੈ ਕਿਸੇ ਦੂਜੇ ਵਿਅਕਤੀ ਦਾ ਕੰਘਾ ਨਹੀਂ ਵਰਤਣਾਂ ਚਾਹੀਦਾ ਹੈ ਨਹਾਉਣ ਮਗਰੋਂ ਵਾਲ਼ਾਂ ਨੂੰ ਤੌਲੀਏ ਨਾਲ ਸਾਫ਼ ਕਰਨਾ ਚਾਹੀਦਾ ਹੈ ਅਤੇ ਘੱਟ ਝੱਗ ਵਾਲੇ ਸ਼ੈਂਪੂ ਦੀ ਵਰਤੋਂ ਕਰਨੀ ਚਾਹੀਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.