ਲੰਡਨ, 2 ਜੂਨ (ਹਮਦਰਦ ਨਿਊਜ਼ ਸਰਵਿਸ) : ਆਕਸਫੋਰਡ ਯੂਨੀਵਰਸਿਟੀ ਵਿੱਚ ਕੋਰੋਨਾ ਵਾਇਰਸ ਦਾ ਟੀਕਾ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦਾ ਇਸ ਮਹੀਨੇ ਬੱਚਿਆਂ 'ਤੇ ਟ੍ਰਾਇਲ (ਪ੍ਰੀਖਣ) ਕੀਤਾ ਜਾਵੇਗਾ। ਅਜੇ ਤੱਕ ਬੱਚਿਆਂ ਨੂੰ ਇਸ ਟੀਕੇ ਦੀ ਰਿਸਰਚ ਤੋਂ ਬਾਹਰ ਰੱਖਿਆ ਗਿਆ  ਸੀ। ਬਾਲਗਾਂ 'ਤੇ ਹੋਏ ਇਸ ਦੇ ਟ੍ਰਾਇਲ ਵਿੱਚ ਥੋੜੇ-ਬਹੁਤ ਮਾੜੇ ਪ੍ਰਭਾਵ ਨਜ਼ਰ ਆਏ ਸਨ। ਇਸ ਮਹੀਨੇ ਸ਼ੁਰੂ ਹੋ ਰਹੇ ਐਡਵਾਂਸਡ ਸਟੇਜ ਦੇ ਟ੍ਰਾਇਲ ਵਿੱਚ 10 ਹਜ਼ਾਰ 260 ਲੋਕਾਂ ਨੂੰ ਇਹ ਟੀਕਾ ਲਾਇਆ ਜਾਵੇਗਾ, ਜਿਨ•ਾਂ ਵਿੱਚ 5 ਤੋਂ 12 ਸਾਲ ਤੱਕ ਦੀ ਉਮਰ ਦੇ ਬੱਚੇ ਵੀ ਸ਼ਾਮਲ ਹੋਣਗੇ।
ਆਕਸਫੋਰਡ ਕੋਵਿਡ-19 ਟੀਕੇ ਦੇ ਬੁਲਾਰੇ ਨੇ ਦੱਸਿਆ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਬੱਚਿਆਂ 'ਤੇ ਦਵਾ ਦੇ ਅਸਰ ਦੇ ਸਬੰਧ ਵਿੱਚ ਅਲੱਗ ਤੋਂ ਜਾਣਕਾਰੀ ਦਿੱਤੀ ਜਾਵੇਗੀ। ਬੱਚਿਆਂ ਨੂੰ ਟ੍ਰਾਇਲ ਵਿੱਚ ਸ਼ਾਮਲ ਕਰਨਾ ਇਸ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਕਿਉਂਕਿ ਕਈ ਦੇਸ਼ਾਂ ਵਿੱਚ ਸਕੂਲ ਖੁੱਲ• ਚੁੱਕੇ ਹਨ ਅਤੇ ਭਾਰਤ ਸਣੇ ਕਈ ਦੇਸ਼ ਆਉਣ ਵਾਲੇ ਦਿਨਾਂ ਵਿੱਚ ਸਕੂਲ ਖੋਲ•ਣ 'ਤੇ ਵਿਚਾਰ ਕਰ ਰਹੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.