ਟੋਰਾਂਟੋ, 2 ਜੂਨ (ਹਮਦਰਦ ਨਿਊਜ਼ ਸਰਵਿਸ) : ਵਾਲਮਾਰਟ ਕੈਨੇਡਾ ਜੂਨ ਦੇ ਅੰਤ ਤੱਕ ਦੇਸ਼ ਭਰ ਵਿੱਚ 106 ਸਟੋਰਾਂ ਵਿੱਚ ਸਥਿਤ ਆਪਣੇ ਸਾਰੇ ਟਾਇਰ ਅਤੇ ਲਿਊਬ ਐਕਪ੍ਰੈਸ ਆਟੋ ਸਰਵਿਸ ਸੈਂਟਰ ਬੰਦ ਕਰਨ ਜਾ ਰਹੀ ਹੈ। ਕੰਪਨੀ ਦੇ ਕਾਰਪੋਰੇਟ ਅਫ਼ੇਰਜ਼ ਡਾਇਰੈਟਕਰ ਐਡਮ ਗਰੈਚਨਿਕ ਨੇ ਕਿਹਾ ਕਿ ਇਸ ਨਾਲ 550 ਮੁਲਾਜ਼ਮਾਂ ਦੇ ਰੁਜ਼ਗਾਰ 'ਤੇ ਮਾੜਾ ਅਸਰ ਪਏਗਾ, ਹਾਲਾਂਕਿ ਕੰਪਨੀ ਉਨ•ਾਂ ਮੁਲਾਜ਼ਮਾਂ ਨੂੰ ਹੋਰਨਾਂ ਥਾਵਾਂ 'ਤੇ ਰੁਜ਼ਗਾਰ ਦਿਵਾਉਣ ਲਈ ਵਿਚਾਰ ਕਰ ਰਹੀ ਹੈ। ਮਿਸਟਰ ਲਿਊਬ ਸੈਂਟਰਸ ਰਾਹੀਂ ਚੱਲ ਰਹੀ ਇੱਕ ਮੌਜੂਦਾ ਭਾਈਵਾਲੀ ਰਾਹੀਂ ਸਥਾਪਤ ਕੀਤੇ ਗਏ 50 ਸਟੋਰ ਚਲਦੇ ਰਹਿਣਗੇ। ਗਰੈਚਨਿਕ ਨੇ ਕਿਹਾ ਕਿ ਤਾਜ਼ਾ ਚੁੱਕੇ ਜਾ ਰਹੇ ਕਦਮਾਂ ਨਾਲ ਕੰਪਨੀ ਆਪਣੇ ਵਿਸਥਾਰ ਦੇ ਨਿਸ਼ਾਨਿਆਂ 'ਤੇ ਧਿਆਨ ਕੇਂਦਰਿਤ ਕਰ ਸਕੇਗੀ। ਰਿਟੇਲਰ ਆਟੋਮੋਟਿਵ ਉਤਪਾਦਾਂ ਦੀ ਵਿਕਰੀ ਜਾਰੀ ਰੱਖਣਗੇ।

ਹੋਰ ਖਬਰਾਂ »

ਹਮਦਰਦ ਟੀ.ਵੀ.