ਦੁਬਈ, 2 ਜੂਨ (ਹਮਦਰਦ ਨਿਊਜ਼ ਸਰਵਿਸ) : ਪ੍ਰਵਾਸੀ ਭਾਰਤੀ ਨਾ ਸਿਰਫ਼ ਦੇਸ਼, ਸਗੋਂ ਵਿਦੇਸ਼ਾਂ ਵਿੱਚੋਂ ਵੀ ਫਸੇ ਹੋਏ ਹਨ ਅਤੇ ਅਜਿਹੇ ਸੰਕਟ ਦੇ ਸਮੇਂ ਵਿੱਚ ਦੁਬਈ ਵਿੱਚ ਰਹਿ ਰਿਹਾ ÎਿÂੱਕ ਪ੍ਰਵਾਸੀ ਭਾਰਤੀ ਮਦਦ ਲਈ ਅੱਗੇ ਆਇਆ ਹੈ। ਉਸ ਨੇ ਫਸੇ ਹੋਏ ਭਾਰਤੀਆਂ ਨੂੰ ਵਤਨ ਵਾਪਸ ਭੇਜਣ ਲਈ ਜਹਾਜ਼ ਦਾ ਖਰਚ ਚੁੱਕਿਆ ਹੈ। 56 ਸਾਲ ਦੇ ਯੂਏਈ ਦੇ ਮਸਾਲਾ ਕਿੰਗ ਧਨੰਜਯ ਐਮ. ਦਾਤਾਰ ਨੇ ਦੱਸਿਆ ਕਿ ਘੱਟ ਮਿਆਦ ਦੇ ਵੀਜ਼ਾ 'ਤੇ ਆਏ ਬਹੁਤ ਸਾਰੇ ਅਜਿਹੇ ਲੋਕ ਹਨ, ਜੋ ਅਜੇ ਵੀ ਫਸੇ ਹੋਏ ਹਨ। ਇਨ•ਾਂ ਵਿੱਚ ਗਰਭਵਤੀ ਔਰਤਾਂ, ਬੱਚੇ, ਸੈਲਾਨੀ ਅਤੇ ਹੋਰ ਬਹੁਤ ਸਾਰੇ ਲੋਕ ਸ਼ਾਮਲ ਹਨ। ਮਸਾਲਾ ਕਿੰਗ ਧਨੰਜਯ ਐਮ. ਦਾਤਾਰ ਨੇ ਕਿਹਾ ਕਿ 3 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਵਤਨ ਵਾਪਸੀ ਲਈ ਉਨ•ਾਂ ਨੂੰ ਚੰਡੀਗੜ•, ਦਿੱਲੀ, ਹੈਦਰਾਬਾਦ, ਕੇਰਲ ਚੇਨਈ,  ਜੈਪੁਰ, ਲਖਨਊ ਤੇ ਗੋਆ ਪਹੁੰਚਾਉਣ ਦਾ ਬੀੜਾ ਚੁੱਕਿਆ ਹੈ। ਦੁਬਈ 'ਚ ਮੁੰਬਈ ਅਤੇ ਮਹਾਰਾਸ਼ਟਰ ਦੇ ਹੋਰ ਖੇਤਰਾਂ ਤੋਂ ਆਏ ਲਗਭਗ 60 ਹਜ਼ਾਰ ਲੋਕ ਹਨ।
ਉਨ•ਾਂ ਨੇ ਪਿਛਲੇ ਹਫ਼ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨਾਲ ਗੱਲ ਕੀਤੀ ਸੀ ਅਤੇ ਤੁਰੰਤ ਪਹਿਲ ਕਰਦੇ ਹੋਏ ਇਸ ਸਬੰਧੀ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ। ਦਾਤਾਰ ਨੂੰ ਉਮੀਦ ਹੈ ਕਿ ਠਾਕਰੇ ਦੇ ਨਿੱਜੀ ਦਖ਼ਲ ਨਾਲ ਮੁੰਬਈ ਲਈ ਵੰਦੇ ਭਾਰਤ ਮਿਸ਼ਨ ਦੇ ਤਹਿਤ ਜਲਦ ਹੀ ਉਡਾਣਾਂ ਦੀ ਆਗਿਆ ਦਿੱਤੀ ਜਾਵੇਗੀ ਅਤੇ ਭਾਰਤੀ ਦੇਸ਼ ਵਾਪਸ ਪਰਤ ਸਕਣਗੇ। ਯੂਏਈ ਵਿੱਚ ਚੋਟੀ ਦੇ ਅਲ ਆਦਿਲ ਟ੍ਰੇਡਿੰਗ ਐਲਐਲਸੀ ਗਰੁੱਪ ਦੇ ਮੁਖੀ ਦਾਤਾਰ ਨੇ ਹੁਣ ਤੱਕ 1 ਹਜ਼ਾਰ ਤੋਂ ਵੱਧ ਭਾਰਤੀਆਂ ਦੇ ਟਿਕਟ ਦੀ ਜ਼ਿੰਮੇਵਾਰੀ ਚੁੱਕੀ ਹੈ, ਜਦਕਿ ਹੋਰਨਾਂ ਨੇ ਪਹਿਲਾਂ ਹੀ ਟਿਕਟ ਬੁੱਕ ਕੀਤੀ ਸੀ ਜਾਂ ਉਨ•ਾਂ ਕੋਲ ਵਾਪਸੀ ਟਿਕਟ ਸੀ, ਜੋ ਹੁਣ ਕੰਮ ਆਈਆਂ।

ਹੋਰ ਖਬਰਾਂ »

ਹਮਦਰਦ ਟੀ.ਵੀ.