ਅਰਜੁਨ ਐਵਾਰਡ ਦੀ ਦੌੜ 'ਚ ਵੰਦਨਾ, ਮੋਨਿਕਾ ਤੇ ਹਰਮਨ ਸ਼ਾਮਲ

ਨਵੀਂ ਦਿੱਲੀ, 3 ਜੂਨ (ਹਮਦਰਦ ਨਿਊਜ਼ ਸਰਵਿਸ) : ਹਾਕੀ ਇੰਡੀਆ ਨੇ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਦੇ ਨਾਮ ਦੀ ਸਿਫਾਰਿਸ਼ ਖੇਡ ਰਤਨ ਪੁਰਸਕਾਰ ਲਈ ਕੀਤੀ ਹੈ, ਜਦਕਿ ਵੰਦਨਾ ਕਟਾਰੀਆ, ਮੋਨਿਕਾ ਤੇ ਭਾਰਤੀ ਮਰਦ ਟੀਮ ਦੇ ਖਿਡਾਰੀ ਹਰਮਨਪ੍ਰੀਤ ਸਿੰਘ ਦੇ ਨਾਮ ਅਰਜੁਨ ਐਵਾਰਡ ਲਈ ਭੇਜੇ ਹਨ। ਮੇਜਰ ਧਿਆਨਚੰਦ ਲਾਈਫ਼ਟਾਈਮ ਅਚੀਵਮੈਂਟ ਪੁਰਸਕਾਰ ਲਈ ਭਾਰਤ ਦੇ ਸਾਬਕਾ ਖਿਡਾਰੀ ਆਰਪੀ ਸਿੰਘ ਅਤੇ ਤੁਸ਼ਾਰ ਖਾਂਡੇਕਰ ਦੇ ਨਾਮ ਭੇਜੇ ਗਏ ਹਨ।
ਕੋਚ ਬੀਜੇ ਕਰਿਯੱਪਾ ਅਤੇ ਰਮੇਸ਼ ਪਠਾਨੀਆ ਦੇ ਨਾਮ ਦਰੋਣਾਚਾਰਿਆ ਪੁਰਸਕਾਰ ਲਈ ਭੇਜੇ ਗਏ ਹਨ। ਦੇਸ਼ ਦੇ ਸਰਵਉਚ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਲਈ 1 ਜਨਵਰੀ 2016 ਤੋਂ 31 ਦਸੰਬਰ 2019 ਦੇ ਵਿਚਕਾਰ ਦਾ ਪ੍ਰਦਰਸ਼ਨ ਆਧਾਰ ਰਹੇਗਾ। ਇਸ ਦੌਰਾਨ ਰਾਣੀ ਦੀ ਕਪਤਾਨੀ ਵਿੱਚ ਭਾਰਤ ਨੇ 2017 ਵਿੱਚ ਮਹਿਲਾ ਏਸ਼ੀਆ ਕੱਪ ਜਿੱਤਿਆ ਅਤੇ 2018 ਵਿੱਚ ਏਸ਼ੀਆਈ ਖੇਡਾਂ ਵਿੱਚ ਚਾਂਦੀ ਦਾ ਤਮਗਾ  ਹਾਸਲ ਕੀਤਾ। ਉਸ ਨੇ ਐਫਆਈਐਚ ਓਲੰਪਿਕ ਕੁਆਲੀਫਾਇਰ 2019 ਵਿੱਚ ਭਾਰਤ ਲਈ ਜੇਤੂ ਗੋਲ ਕਰਕੇ ਟੋਕਿਓ ਓਲੰਪਿਕ ਕੁਆਲੀਫੀਕੇਸ਼ਨ ਦਿਵਾਇਆ ਸੀ।
ਰਾਣੀ ਦੀ ਕਪਤਾਨੀ ਵਿੱਚ ਭਾਰਤ ਐਫਐਚਆਈ ਰੈਂਕਿੰਗ ਵਿੱਚ 9ਵੇਂ ਸਥਾਨ 'ਤੇ ਪਹੁੰਚਿਆ। ਵਿਸ਼ਵ ਖੇਡ ਅਥਲੀਟ ਦਾ ਪੁਰਸਕਾਰ ਹਾਸਲ ਕਰਨ ਵਾਲੀ ਰਾਣੀ ਰਾਮਪਾਲ ਨੂੰ 2016 ਅਰਜੁਨ ਅਤੇ 2020 ਵਿੱਚ ਪਦਮਸ਼੍ਰੀ ਐਵਾਰਡ ਮਿਲ ਚੁੱਕਾ ਹੈ। ਭਾਰਤ ਲਈ 200 ਤੋਂ ਵੱਧ ਕੌਮਾਂਤਰੀ ਮੈਚ ਖੇਡ ਚੁੱਕੀ ਵੰਦਨਾ ਅਤੇ 150 ਤੋਂ ਵੱਧ ਕੌਮਾਂਤਰੀ ਮੈਚਾਂ ਵਿੱਚ ਹਿੱਸਾ ਲੈ ਚੁੱਕੀ ਮੋਨਿਕਾ ਦੇ ਨਾਮ ਅਰਜੁਨ ਪੁਰਸਕਾਰ ਲਈ ਭੇਜੇ ਗਏ ਹਨ। ਇਨ•ਾਂ ਖਿਡਾਰਣਾਂ ਦੇ ਵਧੀਆ ਪ੍ਰਦਰਸ਼ਨ ਦੇ ਬਦੌਲਤ ਹਿਰੋਸ਼ਿਮਾ ਵਿੱਚ ਐਫਆਈਐਚ ਸੀਰੀਜ਼ ਫਾਈਨਲਜ਼, ਟੋਕਿਓ 2020 ਓਲੰਪਿਕ ਟੈਸਟ ਟੂਰਨਾਮੈਂਟ ਅਤੇ ਭੁਵਨੇਸ਼ਵਰ ਵਿੱਚ ਓਲੰਪਿਕ ਕੁਆਲੀਫਾਇਰ ਵਿੱਚ ਭਾਰਤ ਟੀਮ ਨੇ ਜਿੱਤ ਦੇ ਝੰਡੇ ਗੱਡੇ ਸਨ।
ਭਾਰਤੀ ਹਾਕੀ ਦੀ ਮਰਦ ਟੀਮ ਦੇ ਡ੍ਰੈਗ ਫਿਲਕਰ ਹਰਮਨਪ੍ਰੀਤ ਸਿੰਘ ਦਾ ਨਾਮ ਵੀ ਅਰਜੁਨ ਪੁਰਸਕਾਰ ਲਈ ਭੇਜਿਆ ਗਿਆ ਹੈ। ਉਨ•ਾਂ ਨੇ ਭੁਵਨੇਸ਼ਵਰ ਵਿੱਚ ਐਫਆਈਐਚ ਸੀਰੀਜ਼ ਫਾਈਨਲਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਓਲੰਪਿਕ ਟੈਸਟ ਟੂਰਨਾਮੈਂਟ 2020 ਵਿੱਚ ਉਨ•ਾਂ ਨੇ ਮਨਪ੍ਰੀਤ ਸਿੰਘ ਦੀ ਥਾਂ ਕਪਤਾਨੀ ਕੀਤੀ ਸੀ, ਪਿਛਲੇ ਸਾਲ ਰੂਸ ਵਿੱਚ ਓਲੰਪਿਕ ਕੁਆਲੀਫਾਇਰ ਜਿੱਤਣ ਵਾਲੀ ਭਾਰਤੀ ਟੀਮ ਦਾ ਵੀ ਉਹ ਹਿੱਸਾ ਸਨ।
ਸਾਬਕਾ ਖਿਡਾਰੀ ਆਰਪੀ ਸਿੰਘ ਅਤੇ ਖਾਂਡਕਰ ਦੇ ਹਾਕੀ ਨੂੰ ਯੋਗਦਾਨ ਲਈ ਉਨ•ਾਂ ਦਾ ਨਾਮ ਮੇਜਰ ਧਿਆਨਚੰਦ ਲਾਈਫ਼ਟਾਈਮ ਅਚੀਵਮੈਂਟ ਪੁਰਸਕਾਰ ਲਈ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਕਰਿਯੱਪਾ ਦਾ ਨਾਮ ਦਰੋਣਾਚਾਰਿਆ ਪੁਰਸਕਾਰ ਲਈ ਭੇਜਿਆ, ਜੋ 2019 ਵਿੱਚ ਜੋਹੋਰ ਕੱਪ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਭਾਰਤ ਦੀ ਜੂਨੀਅਰ ਮਰਦ ਟੀਮ ਦੇ ਕੋਚ ਸਨ।
ਹਾਕੀ ਇੰਡੀਆ ਦੇ ਪ੍ਰਧਾਨ ਮੁਹੰਮਦ ਮੁਸ਼ਤਾਕ ਅਹਿਮਦ ਨੇ ਕਿਹਾ ਕਿ ਰਾਜੀਵ ਗਾਂਧੀ ਖੇਡ ਰਤਨ ਪੁਰਕਸਾਰ ਹਾਸਲ ਕਰਨ ਵਾਲੇ ਸਰਦਾਰ ਸਿੰਘ ਪਿਛਲੇ ਹਾਕੀ ਖਿਡਾਰੀ ਸਨ। ਰਾਣੀ ਰਾਮਪਾਲ ਨੇ ਮਹਿਲਾ ਹਾਕੀ ਵਿੱਚ ਨਵੀਆਂ ਬੁਲੰਦੀਆਂ ਨੂੰ ਛੂਹਿਆ ਹੈ ਅਤੇ ਉਹ ਇਸ ਸਨਮਾਨ ਦੀ ਹੱਕਦਾਰ ਹੈ। ਖੇਡ ਮੰਤਰਾਲੇ ਦੀ ਇੱਕ ਕਮੇਟੀ ਜੇਤੂਆਂ ਦੀ ਚੋਣ ਕਰੇਗੀ।  ਪੁਰਸਕਾਰ 29 ਅਗਸਤ ਨੂੰ ਕੌਮੀ ਖੇਡ ਦਿਵਸ 'ਤੇ ਦਿੱਤੇ ਜਾਣਗੇ।

ਹੋਰ ਖਬਰਾਂ »

ਹਮਦਰਦ ਟੀ.ਵੀ.