ਬੀਜਿੰਗ, 5 ਜੂਨ, ਹ.ਬ. : ਚੀਨ ਦੇ ਗੁਆਂਗਸ਼ੀ ਸੂਬੇ ਵਿਚ ਇਕ ਪ੍ਰਾਇਮਰੀ ਸਕੂਲ ਵਿਚ ਵੀਰਵਾਰ ਸਵੇਰੇ ਚਾਕੂ ਨਾਲ ਕੀਤੇ ਗਏ ਹਮਲੇ ਵਿਚ ਅਧਿਆਪਕ ਸਣੇ 40 ਬੱਚੇ ਜ਼ਖ਼ਮੀ ਹੋ ਗਏ। ਇਹ ਦਰਦਨਾਕ ਘਟਨਾ ਸੂਬੇ ਦੇ ਵੁਝੋਓ ਸ਼ਹਿਰ ਸਥਿਤ ਵਾਂਗਫੂ ਟਾਊਨ ਸੈਂਟਰਲ ਪ੍ਰਾਇਮਰੀ ਸਕੂਲ ਦੀ ਹੈ। ਹਮਲਾਵਰ ਸਕੂਲ ਦਾ ਹੀ ਇਕ ਸਕਿਓਰਿਟੀ ਗਾਰਡ ਸੀ। ਸਥਾਨਕ ਮੀਡੀਆ ਵਿਚ ਆਈ ਰਿਪੋਰਟ ਮੁਤਾਬਿਕ 50 ਸਾਲਾ ਹਮਲਾਵਰ ਨੂੰ ਪੁਲਿਸ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰ ਰਹੀ ਹੈ। ਸਥਾਨਕ ਪ੍ਰਸ਼ਾਸਨ ਅਨੁਸਾਰ ਹਮਲੇ ਵਿਚ ਜ਼ਖ਼ਮੀ ਸਕੂਲ ਦੇ ਪ੍ਰਿੰਸੀਪਲ, ਇਕ ਹੋਰ ਸਕਿਓਰਿਟੀ ਗਾਰਡ ਅਤੇ ਇਕ ਵਿਦਿਆਰਥੀ ਦੀ ਹਾਲਤ ਗੰਭੀਰ ਹੈ। ਜ਼ਖ਼ਮੀਆਂ ਦਾ ਇਲਾਜ ਨਜ਼ਦੀਕੀ ਹਸਪਤਾਲਾਂ ਵਿਚ ਕੀਤਾ ਜਾ ਰਿਹਾ ਹੈ। ਪਿਛਲੇ ਕੁਝ ਸਾਲਾਂ ਵਿਚ ਚੀਨ ਦੇ ਵੱਖ-ਵੱਖ ਸੂਬਿਆਂ ਵਿਚ ਸਿਰਫਿਰੇ ਲੋਕ ਸਕੂਲੀ ਬੱਚਿਆਂ 'ਤੇ ਘਾਤਕ ਹਮਲੇ ਕਰਨ ਲੱਗੇ ਹਨ। ਪਿਛਲੇ ਸਾਲ ਇਕ ਅਜਿਹੇ ਹੀ ਹਮਲੇ ਵਿਚ ਅੱਠ ਸਕੂਲੀ ਬੱਚਿਆਂ ਦੀ ਮੌਤ ਹੋ ਗਈ ਸੀ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.