ਵਾਸ਼ਿੰਗਟਨ, 5 ਜੂਨ, ਹ.ਬ. : ਅਮਰੀਕੀ ਜਲ ਸੈਨਾ ਦੇ ਸੇਵਾ ਮੁਕਤ ਜਵਾਨ ਮਾਈਕਲ ਆਰ ਵਾਈਟ ਨੂੰ ਰਿਹਾਅ ਕਰਨ ਦੇ ਲਈ ਰਾਸ਼ਟਰਪਤੀ ਟਰੰਪ ਨੇ ਈਰਾਨ ਦਾ ਧੰਨਵਾਦ ਕੀਤਾ। ਟਰੰਪ ਦੇ ਪ੍ਰਸ਼ਾਸਨ ਵਿਚ ਈਰਾਨ ਦੁਆਰਾ ਹਿਰਾਸਤ ਵਿਚ ਲਏ ਗਏ ਵਾਈਟ ਪਹਿਲੇ ਅਮਰੀਕੀ ਸੀ।
ਟਰੰਪ ਨੇ ਅਪਣੇ ਅਧਿਕਾਰਕ ਟਵਿਟਰ ਹੈਂਡਲ 'ਤੇ ਲਿਖਿਆ ਕਿ ਇਹ ਦਿਖਾਉਂਦਾ ਹੈ ਕਿ ਇੱਕ ਸਮਝੌਤਾ ਸੰਭਵ ਹੈ। ਮੈਂ ਸਾਬਕਾ ਅਮਰੀਕੀ ਬੰਧਕ ਮਾਈਕਲ ਵਾਈਟ ਦੇ ਨਾਲ ਫੋਨ 'ਤੇ ਗੱਲ ਕੀਤੀ ਜੋ ਈਰਾਨ ਤੋਂ ਰਿਹਾਅ ਹੋਣ ਤੋਂ ਬਾਅਦ ਜਿਊਰਿਖ ਵਿਚ ਹੈ। ਉਹ ਛੇਤੀ ਹੀ ਅਮਰੀਕੀ ਜਹਾਜ਼ ਰਾਹੀਂ ਘਰ ਪਰਤ ਰਹੇ ਹਨ।
ਟਰੰਪ ਨੇ ਇੱਕ ਹੋਰ ਟਵੀਟ ਕੀਤਾ, ਜਿਸ ਵਿਚ ਲਿਖਿਆ ਕਿ ਸੰਯੁਕਤ ਰਾਜ ਅਮਰੀਕਾ ਦੇ ਲਈ। ਜਦੋਂ ਤੋਂ ਮੈਂ ਅਹੁਦਾ ਸੰਭਾਲਿਆ ਹੈ ਅਸੀਂ ਹੁਣ ਤੱਕ 40 ਤੋਂ ਜ਼ਿਆਦਾ ਅਮਰੀਕੀ ਬੰਧਕਾਂ ਅਤੇ ਬੰਦੀਆਂ ਨੂੰ ਘਰ ਲਿਆ ਚੁੱਕੇ ਹਾਂ। ਈਰਾਨ ਦਾ ਧੰਨਵਾਦ, ਇਹ ਦਿਖਾਉਂਦਾ ਹੈ ਸਮਝੌਤਾ ਸੰਭਵ ਹੈ।
ਕੈਦੀਆਂ ਅਦਲਾ ਬਦਲੀ ਦੇ ਮੁੱਦੇ 'ਤੇ ਈਰਾਨ ਦੇ ਵਿਦੇਸ਼ ਮੰਤਰੀ ਜਵਾਦ ਜਰੀਫ ਨੇ ਟਵੀਟ ਕੀਤਾ, ਖੁਸ਼ੀ ਹੈ ਕਿ ਡਾਕਟਰ ਮਾਜਿਦ ਤਾਹੇਰੀ ਅਤੇ ਵਾਈਟ ਛੇਤੀ ਹੀ ਅਪਣੇ ਪਰਵਾਰਾਂ  ਦੇ ਨਾਲ ਜੁੜਨਗੇ। ਪ੍ਰੋਫੈਸਰ ਸਾਈਰਸ ਅਸਗਰੀ ਬੁਧਵਾਰ ਨੂੰ ਖੁਸ਼ੀ ਖੁਸ਼ੀ ਅਪਣੇ ਘਰ ਵਾਲਿਆਂ ਨੂੰ ਮਿਲੇ। ਅਸੀਂ ਸਾਰੇ ਕੈਦੀਆਂ ਦੇ ਨਾਲ ਅਜਿਹਾ ਹੀ ਸਲੂਕ ਕਰਨਾ ਚਾਹੁੰਦੇ ਹਾਂ। ਈਰਾਨੀ ਵਿਦੇਸ਼ ਮੰਤਰੀ ਨੇ ਇਹ ਵੀ ਜੋੜਿਆ ਕਿ ਦੋਵੇਂ ਦੇਸ਼ਾਂ ਦੇ ਕੈਦੀਆਂ ਦੀ ਅਦਲਾ ਬਦਲੀ ਵਿਚ ਕੋਈ ਸਮੱਸਿਆ ਨਹੀਂ ਹੈ। ਦੱਸਦੇ ਚਲੀਏ ਕਿ ਬੁਧਵਾਰ ਨੂੰ ਈਰਾਨੀ ਵਿਗਿਆਨੀ ਸਾਈਰਸ ਅਸਗਰੀ, ਜਿਨ੍ਹਾਂ ਅਮਰੀਕੀ Îਇਮੀਗਰੇਸ਼ਨ ਵਲੋਂ ਗ੍ਰਿਫਤਾਰ ਕੀਤਾ ਗਿਆ ਸੀ, ਨੂੰ ਰਿਹਾਅ ਕੀਤਾ ਗਿਆ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.