ਧੱਕਾ ਦੇ ਕੇ ਬਜ਼ੁਰਗ ਪ੍ਰਦਰਸ਼ਨਕਾਰੀ ਦਾ ਸਿਰ ਪਾੜਿਆਨਿਊਯਾਰਕ, 5 ਜੂਨ, ਹ.ਬ. : ਅਮਰੀਕਾ ਵਿਚ ਜੌਰਜ ਫਲਾਇਡ ਦੀ ਮੌਤ ਤੋਂ ਬਾਅਦ ਭੜਕੇ ਵਿਰੋਧ ਪ੍ਰਦਰਸਨ ਅਜੇ ਸ਼ਾਂਤ ਵੀ ਨਹੀ ਹੋਏ ਕਿ ਅਮਰੀਕੀ ਪੁਲਿਸ ਦਾ ਇੱਕ ਹੋਰ ਖੌਫ਼ਨਾਕ ਕਾਰਨਾਮਾ ਸਾਹਮਣੇ ਆਇਆ ਹੈ। ਨਿਊਯਾਰਕ ਪੁਲਿਸ ਨੇ Îਇੱਕ ਨਿਹੱਥੇ ਬਜ਼ੁਰਗ ਪ੍ਰਰਦਸ਼ਨਕਾਰੀ ਨੂੰ ਧੱਕਾ ਦੇ ਕੇ ਜ਼ਮੀਨ 'ਤੇ ਡੇਗ ਦਿੱਤਾ।
ਜ਼ਮੀਨ 'ਤੇ ਡਿੱਗਦੇ ਹੀ ਬਜ਼ੁਰਗ ਦਾ ਸਿਰ ਫਟ ਗਿਆ ਅਤੇ ਉਹ ਬੇਹੋਸ਼ ਹੋ ਗਿਆ। ਪ੍ਰਦਰਸਨਕਾਰੀ ਦਾ ਖੂਨ ਨਿਕਲਦਾ ਦੇਖਣ ਤੋਂ ਬਾਅਦ ਵੀ ਪੁਲਿਸ ਕਰਮੀ ਉਸ ਦੀ ਮਦਦ ਦੇ ਲਈ ਨਹੀ ਰੁਕੇ।
ਪ੍ਰਦਰਸ਼ਨਕਾਰੀ ਦੇ ਨਾਲ ਨਿਊਯਾਰਕ ਪੁਲਿਸ ਦੀ ਇਸ  ਕਰੂਰਤਾ ਦਾ ਵੀਡੀਓ ਹੁਣ ਸੋਸ਼ਲ ਮੀਡਆ ਵਿਚ ਵਾਇਰਲ ਹੋ ਗਿਆ। ਹੁਣ ਤੱਕ 18 ਮਿਲੀਅਨ ਤੋਂ ਜਿਆਦਾ ਲੋਕ ਇਸ ਨੂੰ ਦੇਖ ਚੁੱਕੇ ਹਨ। ਇਸ ਘਟਨਾ ਤੋਂ ਬਾਅਦ ਦੋਵੇਂ ਮੁਲਜ਼ਮ ਪੁਲਿਸ ਕਰਮੀਆਂ ਨੂੰ ਪੁਲਿਸ ਕਮਿਸ਼ਨਰ ਨੇ ਸਸਪੈਂਡ ਕਰ ਦਿੱਤਾ। ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
ਦੱਸਿਆ ਜਾ ਰਿਹਾ ਕਿ ਜ਼ਖਮੀ ਵਿਅਕਤੀ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।  ਦੱਸ ਦੇਈਏ ਕਿ ਜੌਰਜ ਫਲਾਇਡ ਦੀ ਮੌਤ ਤੋਂ ਬਾਅਦ ਅਮਰੀਕਾ ਦੇ ਕਈ ਸ਼ਹਿਰਾਂ ਵਿਚ ਹਿੰਸਕ ਪ੍ਰਦਰਸਨ ਜਾਰੀ ਹਨ। ਬੀਤੇ ਦਿਨ ਵਾਸ਼ਿੰਗਟਨ ਦੇ ਲਿੰਕਨ ਮੈਮੋਰੀਅਲ ਦੇ ਬਾਹਰ ਪ੍ਰਦਰਸਨ ਕਰ ਰਹੇ ਲੋਕਾਂ ਦਾ ਗੁੱਸਾ ਅਚਾਨਕ ਭੜਕ ਗਿਆ ਉਨ੍ਹਾਂ ਨੇ ਪੁਲਿਸ ਵਾਲਿਆਂ 'ਤੇ ਖਾਲੀ ਬੋਤਲਾਂ ਨਾਲ ਹਮਲਾ ਕੀਤਾ। ਦੇਸ਼ ਭਰ ਵਿਚ ਪ੍ਰਦਰਸ਼ਨਾਂ ਦੇ ਵਿਚ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੌਰਾਨ 12 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ।
ਪ੍ਰਦਰਸ਼ਨਕਾਰੀਆਂ ਦੇ ਖ਼ਿਲਾਫ਼ ਪੁਲਿਸ ਵਲੋਂ ਰਬੜ ਅਤੇ ਪਲਾਸਟਿਕ ਬੁਲਟ ਵੀ ਛੱਡੇ ਜਾ ਰਹੇ ਹਨ। ਪ੍ਰਦਰਸ਼ਨ ਦੌਰਾਨ ਕਈ ਲੋਕ ਇਸ ਬੁਲਟ ਦਾ ਸ਼ਿਕਾਰ ਬਣੇ ਹਨ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.